ਜੇਐੱਨਐੱਨ, ਅੰਮਿ੍ਤਸਰ : ਫਤਾਹਪੁਰ ਜੇਲ੍ਹ ਵਿਚ ਆਪਣੇ ਸਾਥੀਆਂ ਨਾਲ ਮੁਲਾਕਾਤ ਕਰਨ ਪਹੁੰਚੀ ਇਕ ਅੌਰਤ ਨੂੰ ਜੇਲ੍ਹ ਪ੍ਰਬੰਧਕਾਂ ਨੇ ਵੀਰਵਾਰ ਦੀ ਸ਼ਾਮ ਗਿ੍ਫ਼ਤਾਰ ਕਰ ਲਿਆ। ਇਲਜ਼ਾਮ ਹੈ ਕਿ ਜੰਡਿਆਲਾ ਇਲਾਕੇ ਵਿਚ ਰਹਿਣ ਵਾਲੀ ਅੌਰਤ ਤਰਸੇਮ ਸਿੰਘ ਦੀ ਧੀ ਰੋਮੀ ਕੌਰ ਨੇ ਆਪਣੇ ਸੈਂਡਲ ਵਿਚ 38 ਗ੍ਰਾਮ ਹੈਰੋਇਨ ਰੱਖੀ ਹੋਈ ਸੀ। ਫਿਲਹਾਲ ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਅਸਿਸਟੈਂਡ ਜੇਲ੍ਹ ਸੁਪਰਡੈਂਟ ਸੁਖਦੇਵ ਸਿੰਘ ਦੇ ਬਿਆਨ 'ਤੇ ਰੋਮੀ ਕੌਰ, ਜੇਲ੍ਹ ਵਿਚ ਬੰਦ ਗੁਰਪ੍ਰਤਾਪ ਸਿੰਘ ਅਤੇ ਹਰਪ੍ਰਤਾਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦੇ ਮੁਤਾਬਕ ਉਕਤ ਦੋਸ਼ੀ ਹਰਪ੍ਰਤਾਪ ਸਿੰਘ ਅਤੇ ਗੁਰਪ੍ਰਤਾਪ ਸਿੰਘ ਜੇਲ੍ਹ ਵਿਚ ਕਿਸੇ ਹੋਰ ਮਾਮਲੇ ਵਿੱਚ ਬੰਦ ਹਨ। ਬੀਤੇ ਦਿਨ ਉਕਤ ਅੌਰਤ ਦੋਨਾਂ ਨਾਲ ਮੁਲਾਕਾਤ ਕਰਨ ਪਹੁੰਚੀ ਸੀ। ਤਲਾਸ਼ੀ ਦੇ ਦੌਰਾਨ ਜੇਲ੍ਹ ਪ੍ਰਬੰਧਕ ਨੇ ਸ਼ੱਕ ਹੋਣ ਤੇ ਉਸ ਦੀ ਸੈਂਡਲ ਵਿਚੋਂ ਕੀਤੀ ਹੈ।