ਗੁਰਜਿੰਦਰ ਮਾਹਲ, ਅੰਮਿ੍ਤਸਰ : ਰਾਣੀ ਕਾ ਬਾਗ ਸਥਿਤ ਉੱਪਲ ਨਿਊਰੋ ਹਸਪਤਾਲ ਦੇ ਬਾਨੀ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਅਸ਼ੋਕ ਉੱਪਲ ਵੱਲੋਂ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਰੋਨਾ ਮਹਾਮਾਰੀ ਦੇ ਸਮੇਂ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਪੈਰਾਮੈਡਿਕਸ ਅਤੇ ਹਸਪਤਾਲ ਦੇ ਕਰਮਚਾਰੀਆਂ ਨੂੰ ਕਿ੍ਕਟ ਕਿੱਟਾਂ ਭੇਟ ਕੀਤੀਆਂ ਗਈਆਂ। ਡਾ. ਅਸ਼ੋਕ ਉੱਪਲ ਨੇ ਕਿਹਾ ਕਿ ਖੇਡਾਂ ਮਨੋਰੰਜਨ ਦਾ ਸਾਧਨ ਹੋਣ ਦੇ ਨਾਲ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਜਿੱਥੇ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ ਉੱਥੇ ਚੰਗੀ ਸਿਹਤ ਵਿਚ ਮਨ ਵੀ ਸਿਹਤਮੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੁੰਦਾ ਹੈ। ਉਹ ਵਿਅਕਤੀ ਜਿਸ ਵਿਚ ਆਤਮਵਿਸ਼ਵਾਸ ਹੁੰਦਾ ਹੈ, ਅੌਖੇ ਸਮੇਂ ਵਿਚ ਵੀ ਘਬਰਾਉਂਦਾ ਨਹੀਂ। ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ, ਪ੍ਰਰੇਮ ਚੰਦ, ਜਤਿਨ ਸ਼ਰਮਾ, ਲਵਪ੍ਰਰੀਤ, ਸੰਜੀਵ ਕੁਮਾਰ, ਸਾਜਨ ਆਦਿ ਵੱਲੋੋਂ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਡਾ. ਅਸ਼ੋਕ ਉੱਪਲ ਦਾ ਧੰਨਵਾਦ ਕੀਤਾ ਗਿਆ।