ਗੁਰਜਿੰਦਰ ਮਾਹਲ, ਅੰਮਿ੍ਤਸਰ : ਸ਼ੁੱਕਰਵਾਰ ਨੂੰ ਜ਼ਿਲ੍ਹਾ ਅੰਮਿ੍ਤਸਰ 'ਚ ਕੋਰੋਨਾ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 103 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ 122 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ ਹਨ ਤੇ ਹੁਣ ਤਕ ਕੁਲ 42687 ਵਿਅਕਤੀ ਕੋਰੋਨਾ ਤੋਂ ਮੁਕਤ ਹੋਏ ਹਨ। ਇਸ ਸਮੇਂ ਜ਼ਿਲ੍ਹੇ ਵਿਚ 1780 ਐਕਟਿਵ ਕੇਸ ਹਨ। ਹੁਣ ਤਕ 1526 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ, ਉਨ੍ਹਾਂ 'ਚ ਛੇਹਰਟਾ ਵਾਸੀ 75 ਸਾਲ ਦਾ ਬਜ਼ੁਰਗ, ਪਿੰਡ ਲੁੱਧੜ ਵਾਸੀ 40 ਸਾਲ ਦਾ ਵਿਅਕਤੀ, ਖੰਡਵਾਲਾ ਵਾਸੀ 26 ਸਾਲ ਦਾ ਵਿਅਕਤੀ, ਰਮਦਾਸ ਵਾਸੀ 35 ਸਾਲ ਦਾ ਵਿਅਕਤੀ, ਅਜਨਾਲਾ ਵਾਸੀ 58 ਸਾਲ ਦੀ ਅੌਰਤ ਤੇ ਸ਼ਿਵ ਨਗਰ ਵਾਸੀ 60 ਸਾਲ ਦਾ ਵਿਅਕਤੀ ਸ਼ਾਮਲ ਹਨ।