ਰਮੇਸ਼ ਰਾਮਪੁਰਾ, ਅੰਮਿ੍ਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਫਰਵਰੀ ਵਿਚ ਹੋਣ ਵਾਲੇੇ ਯੂਜੀਸੀ (ਨੈੱਟ) ਟੈਸਟ ਦੀ ਤਿਆਰੀ ਲਈ 4 ਮਹੀਨਿਆਂ ਦਾ ਕੋਰਸ ਕਰਵਾਇਆ ਜਾਣਾ ਹੈ। ਇਹ ਕੋਰਸ 25 ਫਰਵਰੀ ਨੂੰ ਅਰੰਭ ਹੋਵੇਗਾ ਤੇ 14 ਜੂਨ, 2019 ਤੀਕ ਚੱਲੇਗਾ। (ਡਾ.) ਕੁਲਦੀਪ ਸਿੰਘ, ਕੰਸਲਟੈਟ ਕਮ ਕੋ-ਆਰਡੀਨੇਟਰ ਨੇ ਦੱਸਿਆ ਕਿ ਇਸ ਕੋਰਸ ਲਈ ਦਾਖਲਾ ਫਾਰਮ ਵਿਭਾਗ ਤੋਂ 30 ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਫਾਰਮ ਭਰਨ ਦੀ ਆਖਰੀ ਮਿਤੀ 18 ਫਰਵਰੀ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੀ ਆਖ਼ਰੀ ਮਿਤੀ 20 ਫਰਵਰੀ ਨੂੰ ਸਵੇਰੇ 9 ਵਜੇ ਹੋਵੇਗੀ। ਚੁਣੇ ਜਾਣ ਵਾਲੇ ਵਿਦਿਆਰਥੀ ਫ਼ੀਸ ਦੀ ਮਿਤੀ 25 ਫਰਵਰੀ ਨੂੰ ਜਮ੍ਹਾਂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਕੋਚਿੰਗ ਅਧੀਨ ਨਵੇਂ ਅਨੁਸਾਰ ਯੂਜੀਸੀ ਦੇ ਟੈਸਟ ਦੀ ਤਿਆਰੀ ਕਰਵਾਈ ਜਾਵੇਗੀ।