ਮਨੋਜ ਕੁਮਾਰ, ਛੇਹਰਟਾ: ਵਾਰਡ ਨੰਬਰ 79 ਦੀ ਕੌਂਸਲਰ ਨਿਸ਼ਾ ਢਿੱਲੋਂ ਦੇ ਪਤੀ ਸ਼ਿਵਰਾਜ ਸਿੰਘ ਉਰਫ ਸ਼ਵੀ ਢਿੱਲੋਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਉਸ 'ਤੇ ਇਕ ਵਿਅਕਤੀ ਨੇ ਉਸ ਦੀ ਪਤਨੀ 'ਤੇ ਪਿਸਤੌਲ ਤਾ ਤੇ ਗਾਲੀ ਗਲੋਚ ਦਾ ਦੋਸ਼ ਲਾਇਆ ਸੀ।

ਦੂਜੇ ਪਾਸੇ ਸ਼ਵੀ ਢਿੱਲੋਂ ਨੇ ਦੋਸ਼ ਲਾਇਆ ਕਿ ਗੁਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀ ਕਾਰ ਦੀ ਭੰਨ ਤੋੜ ਕੀਤੀ। ਉਨ੍ਹਾਂ ਅਨੁਸਾਰ ਉਹ ਇਲਾਕੇ ਦੇ ਹੀ ਗੁਰਜੀਤ ਸਿੰਘ ਨਾਲ ਪੁਰਾਣੇ ਵਿਵਾਦ ਨੂੰ ਖਤਮ ਕਰਨ ਲਈ ਐਤਵਾਰ ਰਾਤ ਉਸ ਦੇ ਘਰ ਗਏ ਸਨ।

ਗੁਰਜੀਤ ਸਿੰਘ ਘਰ ਨਹੀਂ ਸਨ ਪਰ ਕੁਝ ਦੇਰ ਬਾਅਦ ਗੁਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਕਾਰ ਦੀ ਭੰਨ ਤੋੜ ਕਰ ਦਿੱਤੀ। ਜਦੋਂ ਉਹ ਇਸ ਸਬੰਧੀ ਸਿਕਾਇਤ ਕਰਨ ਥਾਣਾ ਛੇਹਰਟਾ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।

ਦੂਜੇ ਪਾਸੇ ਗੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਸ਼ਵੀ ਢਿੱਲੋਂ ਨੇ ਉਨ੍ਹਾਂ ਦੀ ਪਤਨੀ ਉਤੇ ਪਿਸਤੌਲ ਤਾਣਨ ਤੋਂ ਇਲਾਵਾ ਗਾਲੀ ਗਲੋਚ ਵੀ ਕੀਤਾ। ਉਨ੍ਹਾਂ ਨੇ ਇਸ ਸਬੰਧੀ ਸੀਸੀਟੀਵੀ ਕੈਮਰੇ ਦੇ ਫੁਟੇਜ ਵੀ ਪੁਲਿਸ ਨੂੰ ਦਿੱਤੇ। ਹਨ।

ਇਸ ਸਬੰਧੀ ਛੇਹਰਟਾ ਥਾਣੇ ਦੀ ਐੱਸਐੱਚਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਮਿਲਣ ਉਤੇ ਕਾਰਵਾਈ ਕੀਤੀ ਜਾ ਰਹੀ ਹੈ। ਦੋਹਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

Posted By: Jagjit Singh