ਅਮਨਦੀਪ ਸਿੰਘ, ਅੰਮਿ੍ਤਸਰ :

ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੀ ਦੂਜੀ ਲਹਿਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ, ਇਸ ਲਈ ਸਾਰਿਆਂ ਨੂੰ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਆਹਾਰ ਵਿਹਾਰ ਡਾਈਟ ਐਂਡ ਵੈੱਲਨੈੱਸ ਕਲੀਨਿਕ ਦੇ ਸੰਚਾਲਕ ਡਾ. ਹਰਪ੍ਰਰੀਤ ਅਰੋੜਾ ਨੇ ਨੇ ਗੱਲ ਕਰਦਿਆਂ ਕੀਤਾ। ਡਾ. ਹਰਪ੍ਰਰੀਤ ਅਰੋੜਾ ਨੇ ਕਿਹਾ ਕਿ ਜੇਕਰ ਕੋਈ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੀ ਲਪੇਟ 'ਚ ਆਉਂਦਾ ਹੈ ਤਾਂ ਉਸ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਡਾਕਟਰ ਦੀ ਸਲਾਹ ਅਨੁਸਾਰ ਆਪਣੇ-ਆਪ ,ਨੂੰ ਕੁਆਰੰਟਈਨ ਕਰੋ ਅਤੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੋ।

ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਅਰਾਮ ਦੀ ਸਖ਼ਤ ਲੋੜ ਹੁੰਦੀ ਹੈ ਤੇ ਹਲਕਾ-ਫੁਲਕਾ ਖਾਣਾ ਹੀ ਲੈਣਾ ਚਾਹੀਦਾ ਹੈ, ਜੋ ਅਸਾਨੀ ਨਾਲ ਪਚਣਯੋਗ ਹੋਵੇ। ਨਾਰੀਅਲ ਦਾ ਪਾਣੀ ਆਪਣੀ ਡਾਇਟ ਦਾ ਹਿੱਸਾ ਬਣਾ ਲਓ। ਡਾ. ਹਰਪ੍ਰਰੀਤ ਅਰੋੜਾ ਨੇ ਕਿਹਾ ਕਿ ਪ੍ਰਣਾਯਮ ਜਰੂਰ ਕਰੋ ਅਤੇ ਵਿਟਾਮਿਨ ਸੀ ਵੀ ਬਹੁਤ ਜਰੂਰੀ ਹੈ। ਰਾਤ ਨੂੰ ਸੌਣ ਦੇ ਸਮੇਂ ਅਤੇ ਰਾਤ ਦਾ ਖਾਣਾ ਖਾਣ ਦੇ ਸਮੇਂ ਵਿਚ ਤਿੰਨ ਘੰਟੇ ਦਾ ਫਰਕ ਜਰੂਰ ਰੱਖੋ। ਆਪਣੀ ਆਕਸੀਜਨ ਪਲਸ ਜਰੂਰ ਚੈੱਕ ਕਰਦੇ ਰਹੋ। ਉਨ੍ਹਾਂ ਕਿਹਾ ਕਿ ਕੋੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਤੋਂ ਬਚਣ ਅਤੇ ਕੋਰੋਨਾ ਮਹਾਮਾਰੀ ਦੇ ਪੀੜਤਾਂ ਨੂੰ ਠੀਕ ਹੋਣ ਲਈ ਇਨ੍ਹਾਂ ਸਾਰੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਸਾਨੂੰ ਘਰੋਂ ਬਾਹਰ ਜਰੂਰੀ ਕੰਮ ਲਈ ਹੀ ਨਿਕਲਣਾ ਚਾਹੀਦਾ ਹੈ ਅਤੇ ਮਾਸਕ ਪਹਿਨ ਕੇ ਜਾਣਾ ਚਾਹੀਦਾ ਹੈ।ਇਸ ਸਮੇਂ ਪੈ ਰਹੀ ਗਰਮੀ ਵਿਚ ਕਈ ਬਿਮਾਰੀਆਂ ਵੀ ਸਰਗਰਮ ਹੁੰਦੀਆਂ ਹਨ, ਇਸ ਲਈ ਸਾਡੇ ਸ਼ਰੀਰ ਦੀ ਇਨ੍ਹਾਂ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਸਮਰਥਾ ਵੀ ਮਜਬੂਤ ਹੋਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਆਯੁਰਵੈਦਿਕ ਫਿਜੀਸ਼ੀਅਨ ਅਤੇ ਡਾਇਟ ਕੰਸਲਟੰਟ ਬੀਏਐੱਮਐੱਸ, ਐੱਮਡੀ ਡਾ. ਹਰਪ੍ਰਰੀਤ ਕੌਰ ਡਾਇਟ ਐਂਡ ਵੈੱਲਨੈੱਸ ਕਲੀਨਿਕ ਦੇ ਸੰਚਾਲਕ ਹਨ ਅਤੇ ਆਪਣੀ ਵਧੀਆ ਸੇਵਾਵਾਂ ਸਮਾਜ ਵਿਚ ਦੇ ਰਹੇ ਹਨ। ਇਸ ਦੇ ਨਾਲ-ਨਾਲ ਕੁਪੋਸ਼ਣ ਬਾਰੇ ਵੀ ਜਿਲ੍ਹਾ ਪ੍ਰਸ਼ਾਸਨ ਨਾਲ ਸਕੂਲਾਂ ਵਿਚ ਬੱਚਿਆਂ ਨੂੰ ਜਾਗਰੂਕ ਕਰ ਚੁੱਕੇ ਹਨ। ਡਾ. ਹਰਪ੍ਰਰੀਤ ਅਰੋੜਾ ਨੇ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ।