ਚੰਦੀ/ਬਿੱਟੂ, ਜੰਡਿਆਲਾ ਗੁਰੂ/ਬੰਡਾਲਾ : ਸ਼੍ਰੋਮਣੀ ਅਕਾਲੀ (ਬ) ਅਤੇ ਯੂਥ ਅਕਾਲੀ ਦਲ ਅਹਿਮ ਮੀਟਿੰਗ ਸਾਬਕਾ ਸਰਪੰਚ ਕੁਲਦੀਪ ਸਿੰਘ ਸੁਰਜਨ ਸਿੰਘ ਵਾਲਾ ਦੇ ਗ੍ਹਿ ਵਿਖੇ ਹੋਈ। ਮੀਟਿੰਗ 'ਚ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਜਥੇ. ਮਲਕੀਤ ਸਿੰਘ ਏਆਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਜਥੇ. ਮਲਕੀਤ ਸਿੰਘ ਏਆਰ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਨਵੇਂ ਅਹੁਦੇਦਾਰ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਮੀਟਿੰਗ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਰਾਪਤੀ ਬਾਰੇ ਦੱਸਣ ਅਤੇ ਹਰ ਪਿੰਡ 'ਚ ਨੌਜਵਾਨਾਂ ਦੀ 11 ਮੈਂਬਰੀ ਕਮੇਟੀ ਬਣਾਉਣ ਜੋ ਘਰ-ਘਰ ਜਾ ਕੇ ਅਕਾਲੀ ਦਲ ਪ੍ਰਚਾਰ ਕਰਨ।

ਏਆਰ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਝੂਠ ਬੋਲ ਆਈ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲੇ ਕੀਤੇ ਵਾਅਦੇ ਅੱਜ ਤਕ ਪੂਰੇ ਨਹੀ ਕੀਤੇ, ਸਗੋ ਇਨ੍ਹਾਂ ਦੇ ਵਿਧਾਇਕ ਦੇ ਮੰਤਰੀ ਸ਼ਰੇਆਮ-ਘਪਲੇਬਾਜ਼ੀ ਹਰ ਰੋਜ਼ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਵਾਸਤਾ ਨਹੀਂ। ਉਪਰੰਤ ਸਾਬਕਾ ਵਿਧਾਇਕ ਜਥੇ. ਮਲਕੀਤ ਸਿੰਘ ਏਆਰ ਨੇ ਨਵ ਨਿਯੁਕਤ ਕੋਮੀ ਜਨਰਲ ਸਕੱਤਰ ਪੰਜਾਬ ਤੇ ਨਵਜਿੰਦਰ ਸਿੰਘ ਨਵੀ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਜੰਡਿਆਲਾ ਤੇ ਸਲਾਹਕਾਰ ਕਮੇਟੀ ਮੈਂਬਰ ਪੰਜਾਬ ਸਵਿੰਦਰ ਸਿੰਘ ਚੰਦੀ ਨੂੰ ਸਿਰੋਪਾਓ ਦੇ ਕੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।

ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ, ਮਨਜਿੰਦਰ ਸਿੰਘ ਭੀਰੀ ਮੀਤ ਪ੍ਰਧਾਨ ਪੰਜਾਬ, ਪ੍ਰਗਟ ਸਿੰਘ, ਸਰਬਜੀਤ ਸਿੰਘ ਜੰਢ, ਪ੍ਰਕਾਸ਼ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਰਾਜੂ, ਸਰਬਜੀਤ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਜਸਬੀਰ ਸਿੰਘ, ਹਰਪ੍ਰਰੀਤ ਸਿੰਘ, ਸੰਦੀਪ ਪੰਚ, ਸਿਮਰ ਸੰਧ, ਮੇਜਰ ਸਾਬਕਾ ਸਰਪੰਚ, ਸੰਦੀਪ ਵਡਾਲੀ, ਅਮਰਬੀਰ ਹੋਬੀ, ਲਖਵਿੰਦਰ ਸਿੰਘ, ਹਰਭਜਨ ਪੰਚ, ਅਮਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਹਰਭਜਨ ਸਿੰਘ, ਕੁਸ਼ਲਦੀਪ ਸਿੰਘ, ਅਮਨ ਆਦਿ ਹਾਜ਼ਰ ਸਨ।