ਜੇਐੱਨਐੱਨ, ਅੰਮ੍ਰਿਤਸਰ : ਇੱਥੋਂ ਦੇ ਰਣਜੀਤ ਐਵੇਨਿਊ 'ਚ ਇਕ ਨਿੱਜੀ ਵਿਦਿਅਕ ਅਦਾਰੇ 'ਚ ਕੋਰੋਨਾ ਸਬੰਧੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇੰਸਟੀਚਿਊਟ 'ਚ ਵਿਦਿਆਰਥੀਆਂ ਦੀ ਕਲਾਸ ਚੱਲ ਰਹੀ ਸੀ, ਜਿੱਥੇ ਸਰੀਰਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਸੀ। ਪੁਲਿਸ ਮੌਕੇ 'ਤੇ ਪਹੁੰਚੀ ਤਾਂ ਇੰਸਟੀਚਿਊਟ 'ਚ ਹਫੜਾ-ਦਫੜੀ ਮੱਚ ਗਈ। ਇੰਸਟੀਚਿਊਟ ਸੰਚਾਲਕ ਤੇ ਵਿਦਿਆਰਥੀ ਹਿਰਾਸਤ 'ਚ ਲੈ ਲਏ ਗਏ ਹਨ।

ਦੱਸ ਦੇਈਏ ਕਿ ਕੋਰੋਨਾ ਇਨਫੈਕਸ਼ਨ ਕਾਰਨ ਦੇਸ਼ ਭਰ ਵਿਚ ਵਿਦਿਅਕ ਅਦਾਰੇ ਬੰਦ ਹਨ, ਪਰ ਅੰਮ੍ਰਿਤਸਰ 'ਚ ਸਾਇਨਾ ਨਾਂ ਦੇ ਇੰਸਟੀਚਿਊਟ 'ਚ ਕੋਵਿਡ-19 ਗਾਈਡਲਾਈਨ ਦੀ ਉਲੰਘਣਾ ਹੋ ਰਹੀ ਸੀ। ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉੱਥੇ ਛਾਪਾ ਮਾਰਿਆ ਗਿਆ। ਇੰਸਟੀਚਿਊਟ 'ਚ ਖਚਾਖਚ ਕਲਾਸ ਭਰੀ ਹੋਈ ਸੀ। ਸਰੀਰਕ ਦੂਰੀ ਦੀ ਕੋਈ ਪਾਲਣਾ ਨਹੀਂ ਹੋ ਰਹੀ ਸੀ। ਛਾਪੇ ਦੌਰਾਨ ਇੰਸਟੀਚਿਊਟ ਦਾ ਮਾਲਕ ਫ਼ਰਾਰ ਹੋ ਗਿਆ, ਜਦੋਂਕਿ ਪੁਲਿਸ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ।

Posted By: Seema Anand