ਪੱਤਰ ਪ੫ੇਰਕ, ਅੰਮਿ੫ਤਸਰ : ਖਾਲਸਾ ਕਾਲਜ ਦੀ ਵਿਦਿਆਰਥਣ ਜੋ ਕਿ ਅੱਜ ਛੁੱਟੀ ਤੋਂ ਬਾਅਦ ਕਾਲਜ ਤੋਂ ਘਰ ਜਾ ਰਹੀ ਸੀ, ਪੁਤਲੀਘਰ ਚੌਕ ਵਿਚ ਉਸ ਨੂੰ ਖ਼ੂਨੀ ਚਾਈਨਾ ਡੋਰ ਨੇ ਆਪਣੀ ਲਪੇਟ ਵਿਚ ਲੈ ਕੇ ਉਸ ਦੀ ਜੈਕਟ ਨੂੰ ਬੁਰੀ ਤਰ੍ਹਾਂ ਚੀਰ ਦਿੱਤਾ, ਜੇਕਰ ਡੋਰ ਜੈਕਟ ਦੀ ਬਜਾਏ ਗਰਦਨ 'ਤੇ ਫਿਰਦੀ ਤਾਂ ਵਿਦਿਆਰਥਣ ਦਾ ਕੀ ਹਾਲ ਹੋਣਾ ਸੀ, ਇਸ ਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ। ਇਹ ਹਾਦਸਾ 12 ਜਨਵਰੀ ਨੂੰ 11 ਵਜੇ ਪੁਤਲੀਘਰ ਚੌਕ ਵਿਚ ਕੇਟੀ ਕਲਾ ਦੇ ਡਾਇਰੈਕਟਰ ਬਿ੫ਜੇਸ਼ ਜੋਲੀ ਦੀ ਬੇਟੀ ਵੰਸ਼ਿਕਾ ਜੌਲੀ ਨਾਲ ਹੋਇਆ। ਡਾਇਰੈਕਟਰ ਬਿ੫ਜੇਸ਼ ਜੌਲੀ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਇਸ ਦੇ ਲਈ ਜ਼ਿਲ੍ਹਾ ਪ੫ਸ਼ਾਸਨ ਜ਼ਿੰਮੇਵਾਰ ਹੈ, ਜੋ ਕਿ ਅੰਮਿ੫ਤਸਰ ਵਿਚ ਆ ਰਹੀ ਖ਼ੂਨੀ ਡੋਰ ਨੂੰ ਨਹੀਂ ਰੋਕ ਪਾ ਰਹੇ। ਇਸ ਡੋਰ ਕਾਰਨ ਕਈ ਸਾਲਾਂ ਤੋਂ ਹਾਦਸੇ ਹੋ ਰਹੇ ਹਨ, ਜਿਨ੍ਹਾਂ ਵਿਚੋਂ ਇਕ ਦੀ ਜਾਨ ਚਲੀ ਗਈ ਤਾਂ ਕੁੱਝ ਗੰਭੀਰ ਜ਼ਖ਼ਮੀ ਵੀ ਹੋਏ, ਫਿਰ ਵੀ ਇਨ੍ਹਾਂ ਸਾਰਿਆਂ ਦੀ ਨੱਕ ਹੇਠ ਇਹ ਧੰਦਾ ਚਾਲੂ ਹੈ, ਜਿਸ ਦਾ ਮਤਲਬ ਹੈ ਕਿ ਜ਼ਿਲ੍ਹੇ ਵਿਚ ਭਿ੫ਸ਼ਟਾਚਾਰ ਰਿਸ਼ਵਤਖੋਰੀ ਪੂਰੇ ਜ਼ੋਰਾਂ 'ਤੇ ਹੈ।