ਅੰਮਿ੫ਤਸਰ-ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਲੋਹੜੀ ਦੇ ਮੌਕੇ ਚਾਈਨਾ ਡੋਰ ਦੇ ਇਸਤੇਮਾਲ ਨੂੰ ਲੈ ਕੇ ਵਿੱਢੀ ਮੁਹਿੰਮ ਵਿਚ ਕੁੱਦਦਿਆਂ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਸਟਾਫ ਵੱਲੋਂ ਬੱਚਿਆਂ ਨੂੰ ਇਸ ਦੇ ਖਤਰਿਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਵਿਚ ਜਾਗਰੂਕਤਾ ਫੈਲਾਈ ਜਾਵੇ। ਇਸ ਸਬੰਧ ਵਿਚ ਅੱਜ ਐਸਐਸ ਅਧਿਆਪਕ ਹਰਜਿੰਦਰਪਾਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਚਾਈਨਾ ਡੋਰ ਦੇ ਖਤਰਿਆਂ ਤੋਂ ਜਾਣੂ ਕਰਵਾਇਆ। ਹਰਜਿੰਦਰਪਾਲ ਸਿੰਘ ਨੇ ਕਿਹਾ ਕਿ ਲੋਹੜੀ 'ਤੇ ਅੰਮਿ੫ਤਸਰ ਦੇ ਕੋਨੋ ਕੋਨੇ ਵਿਚ ਲਗਪਗ ਹਰ ਘਰ ਵਿਚ ਗੁੱਡੀ ਉਡਾਈ ਜਾਦੀ ਹੈ। ਤੁਸੀ ਵੀ ਆਪਣਾ ਧਿਆਨ ਰੱਖਦੇ ਹੋਏ ਗੁੱਡੀ ਉਡਾਉ ਪਰ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਚਾਇਨਾ ਡੋਰ ਦੀ ਵਰਤੋ ਨਾ ਕਰਨਾ । ਚਾਇਨਾ ਡੋਰ ਦਾ ਦੂਜਾ ਨਾਮ ਹੈ ਖੂਨੀ ਡੋਰ । ਇਕ ਪਾਸੇ ਪਤੰਗਾਂ ਉਡਾਉਣ ਵਾਲਿਆਂ ਦੀਆਂ ਉਂਗਲਾਂ 'ਤੇ ਚੀਰੇ ਆ ਜਾਦੇ ਹਨ ਦੂਸਰਾ ਤੁਹਾਡੀ ਪਤੰਗ ਕੱਟੀ ਜਾਣ ਦੀ ਸੂਰਤ ਵਿਚ ਤੁਹਾਡੀ ਡੋਰ ਲੁੱਟਣ ਵਾਲੇ ਦੇ ਵੀ ਹੱਥ ਵਿਚ ਚੀਰੇ ਆ ਜਾਦੇ ਹਨ। ਤੀਸਰਾ ਜਿਹੜਾ ਸਭ ਤੋ ਖਤਰਨਾਕ ਅਸਰ ਹੈ ਉਹ ਹੈ ਰਾਹ ਵਿਚ ਆਉਂਦੇ ਜਾਂਦੇ ਲੋਕਾਂ ਦੀ ਪਰੇਸ਼ਾਨੀ । ਜੇਕਰ ਇਹ ਡੋਰ ਕਿਸੇ ਦੋ ਪਹੀਆ ਵਾਹਨਾਂ ਚਲਾਉਣ ਵਾਲੇ ਦੇ ਗਲ ਵਿਚ ਫਿਰ ਜਾਵੇ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ । ਆਪਣੇ ਗਲ਼ ਪਈ ਡੋਰ ਨੂੰ ਛਡਾਉਣ ਦੇ ਚੱਕਰ ਵਿਚ ਉਹ ਕਿਸੇ ਹੋਰ ਗੱਡੀ ਵਿਚ ਵੀ ਵੱਜ ਸਕਦਾ ਹੈ। ਜਿਸ ਕਾਰਨ ਦੋਵਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ । ਇਹ ਡੋਰ ਛੇਤੀ ਟੁੱਟਦੀ ਨਹੀਂ ਉਂਗਲ ਦਾ ਮਾਸ ਭਾਵੇਂ ਹੱਡੀ ਤੱਕ ਕੱਟਿਆ ਜਾਵੇ ।

ਪ੫ਸ਼ਾਸਨ ਦੇਵੇ ਧਿਆਨ

ਹਰਜਿੰਦਰਪਾਲ ਸਿੰਘ ਅਤੇ ਉਨਾਂ ਦੇ ਸਟਾਫ ਦੇ ਸਾਥੀਆਂ ਨੇ ਦੱਸਿਆ ਕਿ ਗੁੱਡੀ ਧਾਗੇ ਵਾਲੀ ਡੋਰ ਨਾਲ ਹੀ ਉਡਾਉ ਇਹ ਡੋਰ ਫਲਾਈਉਵਰਜ ਤੇ ਹਾਈਵੇਅ 'ਤੇ ਕੁਝ ਜਿਆਦਾ ਹੀ ਖਤਰਨਾਕ ਹੋ ਗਈ ਹੈ । ਇਹਨਾਂ ਸੜਕਾਂ ਤੇ ਬਿਜਲੀ ਦੀਆਂ ਸਾਰੀਆਂ ਤਾਰਾਂ ਲਗਪਗ ਅੰਡਰ ਗਰਾਉਂਡ ਹੋ ਗਈਆਂ ਹਨ । ਅੰਡਰ ਗਰਾਉਂਡ ਵਾਈਰਿੰਗ ਦਾ ਆਮ ਤੋਰ 'ਤੇ ਤਾਂ ਫਾਇਦਾ ਹੀ ਹੁੰਦਾ ਹੈ ਪਰ ਗੁੱਡੀਆਂ ਦੇ ਸੀਜਨ ਵਿਚ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਅੱਗੇ ਬਿਜਲੀ ਦੀਆਂ ਤਾਰਾਂ ਹੁੰਦੀਆਂ ਸਨ ਖੰਭੇ ਵੀ 25 ਤੋ 30 ਫੁੱਟ ਉੱਚੇ ਹੁੰਦੇ ਸਨ ਜਿਸ ਕਾਰਨ ਡੋਰ ਸੜਕਾਂ 'ਤੇ ਨਹੀ ਆਉਂਦੀ ਸੀ ਪਰ ਅੱਜ ਕੱਲ੍ਹ ਤਾਰਾਂ ਅੰਡਰ ਗਰਾਉਂਡ ਹੋ ਗਈਆਂ ਹਨ ਤੇ ਡੋਰ ਸੜਕਾਂ 'ਤੇ ਆਮ ਦੇਖੀ ਜਾਦੀ ਹੈ । ਪੁੱਤਲੀਘਰ ਤੇ ਖਾਲਸਾ ਕਾਲਜ ਵਾਲੀ ਜੀ.ਟੀ.ਰੋਡ ਦਾ ਵੀ ਇਹੋ ਹੀ ਹਾਲ ਹੈ । ਮੇਰੀ ਨਗਰ ਨਿਗਮ ਦੇ ਅਧਿਕਾਰੀਆਂ ਅੱਗੇ ਬੇਨਤੀ ਹੈ ਕਿ ਖੰਭਿਆਂ ਦੇ ਉਪਰਲੇ ਸਿਰਿਆਂ 'ਤੇ ਜਿਥੇ ਪਹਿਲਾਂ ਬਿਜਲੀ ਦੀਆਂ ਤਾਰਾਂ ਹੁੰਦੀਆਂ ਸਨ ਉਥੇ ਬਿਨਾਂ ਕਰੰਟ ਦੇ ਲੋਹੇ ਜਾਂ ਸਿਲਵਰ ਦੀ ਤਾਰ ਪਾ ਦਿੱਤੀ ਜਾਵੇ ਤਾਂ ਜੋ ਡੋਰ ਸੜਕ ਦੇ ਵਿਚਕਾਰ ਨਾ ਆ ਸਕੇ । ਅਜਿਹਾ ਕਰਨ ਨਾਲ ਵੀ ਦੁਰਘਟਨਾਵਾਂ 'ਤੇ ਕੁਝ ਕਾਬੂ ਪਾਇਆ ਜਾ ਸਕਦਾ ਹੈ।