ਨਿਤਿਨ ਕਾਲੀਆ, ਛੇਹਰਟਾ

ਪੁਲਸ ਕਮਿਸ਼ਨਰ, ਏਸੀਪੀ ਦੇ ਨਿਰਦੇਸ਼ਾਂ ਹੇਠ ਸ਼ਹਿਰ ਵਿਚ ਚਾਈਨਾ ਡੋਰ 'ਤੇ ਨਕੇਲ ਪਾਉਣ, ਨਾਜਾਇਜ਼ ਸ਼ਰਾਬ ਤੇ ਹੋਰ ਨਸ਼ਾ ਸਮੱਗਰੀ ਵੇਚਣ ਵਾਲਿਆਂ ਖ਼ਿਲਾਫ਼ ਪੁਲਸ ਨੇ ਆਪਣੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ, ਜਿਸ ਤਹਿਤ ਛੇਹਰਟਾ ਪੁਲਸ ਨੇ ਚਾਈਨਾ ਡੋਰ ਅਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਪੁਲਸ ਤੇ ਪ੫ਸ਼ਾਸਨ ਦੀ ਪਾਬੰਦੀ ਦੇ ਬਾਵਜੂਦ ਸ਼ਹਿਰ ਵਿਚ ਇਹ ਮੌਤ ਰੂਪੀ ਚਾਈਨਾ ਡੋਰ ਅਜੇ ਵੀ ਬਾਦਸਤੂਰ ਜਾਰੀ ਹੈ ਤੇ ਦੁਕਾਨਦਾਰ ਨਿੱਧੜਕ ਹੋ ਕੇ ਇਸਦੀ ਵਿਕਰੀ ਕਰ ਰਹੇ ਹਨ। ਚੌਕੀ ਇੰਚਾਰਜ ਗੁਰੂ ਕੀ ਵਡਾਲੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਨਪ੍ਰੀਤ ਸਿੰਘ ਵਾਸੀ ਹੇਤ ਰਾਮ ਕਾਲੋਨੀ ਚਾਈਨਾ ਡੋਰ ਦੇ ਗੱਟੂ ਵੇਚਣ ਦਾ ਕਾਰੋਬਾਰ ਕਰ ਰਿਹਾ ਹੈ, ਜੇਕਰ ਉਸ ਵੱਲ ਰੇਡ ਕੀਤੀ ਜਾਵੇ ਤਾਂ ਪੁਲਿਸ ਨੂੰ ਕਾਫੀ ਮਾਤਰਾ ਵਿਚ ਗੱਟੂ ਬਰਾਮਦ ਹੋ ਸਕਦੇ ਹਨ। ਉਨ੍ਹਾਂ ਏਐੱਸਆਈ ਗੁਰਪ੍ਰਤਾਪ ਸਿੰਘ ਨਾਲ ਤੁਰੰਤ ਵਡਾਲੀ ਰੋਡ ਬਾਬਾ ਦੀਪ ਸਿੰਘ ਕਾਲੋਨੀ ਛਾਪਾਮਾਰੀ ਕੀਤੀ ਤੇ ਉਕਤ ਨੌਜਵਾਨ ਨੂੰ ਚਾਈਨਾ ਡੋਰ ਦੇ 10 ਗੱਟੂਆਂ ਸਮੇਤ ਕਾਬੂ ਕੀਤਾ। ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਉੇਕਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਡਰੈਗਨ ਡੋਰ ਦਾ ਧੰਦਾ ਕਰਨ ਵਾਲਿਆਂ ਨੂੰ ਇਲਾਕੇ ਵਿਚ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਵੀ ਇਸ ਨੂੰ ਵੇਚਦਾ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਛੇਹਰਟਾ ਪੁਲਸ ਨੇ ਮਨਜੀਤ ਸਿੰਘ ਵਾਸੀ ਬਾਬਾ ਚੁੱਪ ਸ਼ਾਹ ਮੁਹੱਲਾ ਗੁਰੂ ਕੀ ਵਡਾਲੀ ਨੂੰ ਕਾਬੂ ਕਰਕੇ ਉਸ ਤੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।