ਦਲੇਰ ਸਿੰਘ ਜੌਹਲ, ਨਵਾਂ ਪਿੰਡ : ਗਰਮੀਆਂ ਦਾ ਮੌਸਮ ਹੁਣ ਜਾ ਚੁੱਕਾ ਹੈ ਤੇ ਸਰਦੀਆਂ ਦੇ ਮੌਸਮ ਨੇ ਸਾਡੇ ਦਰਾਂ 'ਤੇ ਦਸਤਕ ਦੇ ਕੇ ਸਾਨੂੰ ਠੰਡ ਦਾ ਅਹਿਸਾਸ ਕਰਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਲਈ ਸਾਨੂੰ ਬਦਲ ਰਹੇ ਮੌਸਮ 'ਚ ਆਪਣੀ ਸਿਹਤ ਦਾ ਖਿਆਲ ਰੱਖਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਨਜਦੀਕੀ ਪਿੰਡ ਫਤਿਹਪੁਰ ਰਾਜਪੂਤਾਂ ਦੇ ਜੋਸਨ ਹੌਲਿਸਟਿਕ ਹਸਪਤਾਲ ਵਿਖੇ ਡਾ. ਅਰਸ਼ਬੀਰ ਸਿੰਘ ਜੋਸਨ ਤੇ ਡਾ. ਰਣਬੀਰ ਸਿੰਘ ਜੋਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ. ਜੋਸਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱੱਸਿਆ ਕਿ ਉਨ੍ਹਾਂ ਨੇ ਇਸ ਹਸਪਾਤਲ ਵਿਚ ਕੋਸਮੈਟਲਜੀ ਦਾ ਇੱਕ ਵੱਖਰਾ ਵਿਭਾਗ ਸ਼ੁਰੂ ਕੀਤਾ ਹੈ ਜਿਸ ਵਿਚ ਲੇਜ਼ਰ ਮਸ਼ੀਨਾਂ ਦੀ ਮਦਦ ਨਾਲ ਚਿਹਰੇ ਤੋਂ ਅਣਚਾਹੇ ਵਾਲ, ਦਾਗ ਧੱਬੇ, ਜਮਾਦਰੂ ਦਾਗ, ਟੈਟੂ, ਝੁਰੜੀਆਂ, ਕਿੱਲ ਮੁਹਾਸੇ, ਗੰਜ਼ਾਪਨ, ਚਿਹਰੇ ਤੋਂ ਵਾਧੂ ਚਰਬੀ ਤੇ ਹੋਰ ਵੀ ਕਈ ਤਰ੍ਹਾਂ ਦੇ ਇਲਾਜ ਕੀਤੇ ਜਾਂਦੇ ਹਨ। ਉਨ੍ਹਾਂ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਾਸਮੈਟਿਕ ਸਰਜਰੀ ਰਾਹੀ ਚਿਹਰੇ ਦੀ ਸੰਦਰਤਾ ਨੂੰ ਵੀ ਵਧਾਇਆ ਜਾ ਸਕਦਾ ਹੈ ਤੇ ਇਸ ਵਿਧੀ ਨਾਲ ਸਾਡੇ ਸ਼ਰੀਰ ਤੇ ਕੋਈ ਵੀ ਸਾਇਡ ਇਫੈਕਟ ਨਹੀਂ ਹੁੰਦਾ। ਡਾ. ਜੋਸਨ ਨੇ ਕਿਹਾ ਕਿ ਬਦਲ ਰਹੇ ਮੌਸਮ ਵਿਚ ਸਾਨੂੰ ਆਪਣੀ ਸਿਹਤ ਵੱਲ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ। ਇਸ ਮੌਕੇ ਤੇ ਡਾ. ਰਣਬੀਰ ਸਿੰਘ ਜੋਸਨ, ਡਾ. ਅਮਨਪ੍ਰਰੀਤ ਕੌਰ, ਇਮਾਨਬੀਰ ਸਿੰਘ, ਨੀਲਮ, ਜਗਰੂਪ ਕੌਰ, ਗੁਰਵਿੰਦਰ ਕੌਰ, ਮੈਡਮ ਨਿਸ਼ਾ, ਅਰਸ਼ਬੀਰ ਸਿੰਘ ਸ਼ੇਰਾ,ਸਾਬਕਾ ਸਰਪੰਚ ਮਾਲਕ ਸਿੰਘ, ਸਰਪੰਚ ਮਿਲਖਾ ਸਿੰਘ ਨੰਗਲ ਦਿਆਲ ਸਿੰਘ, ਇੰਜੀ. ਬਲਜੀਤ ਸਿੰਘ ਜੰਮੂ ਐਮਬੀਐਸ ਵਾਲੇ, ਐਡੀ ਜਤਿੰਦਰ ਸਿੰਘ ਆਦਿ ਹਾਜ਼ਰ ਸੀ।