ਮੱਖਣ ਮਨੋਜ, ਝਬਾਲ : ਝਬਾਲ ਵਿਖੇ ਬੱਸਾਂ ਦੇ ਸਮੇਂ ਨੂੰ ਲੈ ਕੇ ਹੋਏ ਝਗੜੇ 'ਚ ਬੇਸ਼ੱਕ ਨਾਮਜ਼ਦ ਧਿਰ ਇਸ ਨੂੰ ਸਿਆਸਤ ਤੋਂ ਪ੍ਰਰੇਰਿਤ ਮੁਕੱਦਮਾ ਦੱਸ ਰਹੀ ਹੈ ਪਰ ਅੱਜ ਪੀੜਤ ਧਿਰ ਦੇ ਹੱਕ 'ਚ ਉੱਤਰੇ ਪਿੰਡ ਵਾਸੀਆਂ ਨੇ ਕਿਹਾ ਕਿ ਇਕ ਲੜਕੇ ਦੀ ਕੁੱਟਮਾਰ ਕੀਤੀ ਗਈ। ਉਲਟਾ ਸਹੀ ਮੁਕੱਦਮੇ ਨੂੰ ਸਿਆਸਤ ਤੋਂ ਪ੍ਰਰੇਰਿਤ ਦੱਸ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

ਕੁੱਟਮਾਰ ਦਾ ਸ਼ਿਕਾਰ ਹੋਏ ਲਵਪ੍ਰਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਹੱਕ 'ਚ ਆਏ ਹਰਪ੍ਰਰੀਤ ਸਿੰਘ, ਸਾਬਕਾ ਚੇਅਰਮੈਨ ਹਰਜੀਤ ਸਿੰਘ, ਦੀਦਾਰ ਸਿੰਘ, ਬਲਾਕ ਸੰਮਤੀ ਮੈਂਬਰ ਧਰਮਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਲਵਪ੍ਰਰੀਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਜ਼ਖ਼ਮੀ ਕੀਤਾ ਗਿਆ ਸੀ। ਇਹ ਝਗੜਾ ਬੱਸਾਂ ਦੇ ਸਮੇਂ ਨੂੰ ਲੈ ਕੇ ਹੋਇਆ ਸੀ ਪਰ ਦੂਸਰੀ ਧਿਰ ਸਿਆਸਤ ਤੋਂ ਪ੍ਰਰੇਰਿਤ ਮੁਕੱਦਮਾ ਦੱਸ ਕੇ ਗੁਮਰਾਹ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਉਕਤ ਲੋਕ ਜਿਥੇ ਉਨ੍ਹਾਂ 'ਤੇ ਰਾਜੀਨਾਮਾ ਕਰਨ ਲਈ ਕਥਿਤ ਤੌਰ 'ਤੇ ਦਬਾਅ ਬਣਾ ਰਹੇ ਹਨ। ਉਥੇ ਉਨ੍ਹਾਂ ਦੇ ਪਿੰਡ ਗੇੜੀਆਂ ਮਾਰਦੇ ਵੀ ਦੇਖੇ ਗਏ ਹਨ। ਇਸ ਮੌਕੇ ਸਰੂਪ ਸਿੰਘ, ਜਗੀਰ ਸਿੰਘ, ਤਲਬੀਰ ਸਿੰਘ, ਜਰਨੈਲ ਸਿੰਘ, ਨਿੰਦਰ ਸਿੰਘ, ਗੁਰਬਚਨ ਸਿੰਘ, ਭਾਗ ਸਿੰਘ, ਪਾਲ ਸਿੰਘ, ਜੁਗਰਾਜ ਸਿੰਘ, ਮੱਸਾ ਸਿੰਘ, ਤਰਸੇਮ ਸਿੰਘ ਆਦਿ ਵੀ ਮੌਜੂਦ ਸਨ।