ਜਸਪਾਲ ਸ਼ਰਮਾ, ਜੰਡਿਆਲਾ ਗੁਰੂ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਸ਼ਿਆਂ ਖ਼ਿਲਾਫ਼ ਕੰਮ ਕਰ ਰਹੇ ਬੱਡੀ ਗਰੁੱਪਾਂ ਦਾ ਬਲਾਕ ਜੰਡਿਆਲਾ ਗੁਰੂ ਦਾ ਇਕ ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਆਏ ਸਕੂਲਾਂ ਦੇ ਨੋਡਲ ਅਫਸਰਾਂ ਨੂੰ ਸੰਬੋਧਨ ਕਰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਨੇ ਕਿਹਾ ਕਿ ਸਾਨੂੰ

ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਪ੍ਰਰੇਰਿਤ ਕਰਨਾ ਚਾਹੀਦਾ ਹੈ ਤੇ ਬੱਡੀ ਗਰੁੱਪ ਦੀ ਮਦਦ ਨਾਲ ਨਸ਼ਿਆਂ ਵਿਰੋਧੀ ਪ੍ਰਰੋਗਰਾਮ ਸਕੂਲਾਂ ਅੰਦਰ ਕਰਨੇ ਚਾਹੀਦੇ ਹਨ। ਜਸਬੀਰ ਸਿੰਘ ਗਿੱਲ ਜ਼ਿਲ੍ਹਾ ਨੋਡਲ ਅਫਸਰ ਨੇ ਕਿਹਾ ਕਿ ਬੱਡੀ ਗਰੁੱਪ ਵਿਚ ਸਰਗਰਮੀ ਨਾਲ ਕੰਮ ਕਰਨ ਵਾਲੇ ਵਿਦਿਆਰਥੀ ਹੋਰਨਾਂ ਖੇਤਰਾਂ ਵਿਚ ਵੀ ਮੱਲਾਂ ਮਾਰ ਸਕਣ ਦੇ ਸਮਰੱਥ ਬਣ ਸਕਦੇ ਹਨ। ਇਸ ਮੌਕੇ ਪਿ੍ਰੰਸੀਪਲ ਸੁਮਨ ਕਾਂਤਾ ਨੇ ਵੀ ਸੰਬੋਧਨ ਕੀਤਾ। ਹਾਜ਼ਰੀਨ ਵਿਚ ਸੰਜੇ ਕੁਮਾਰ, ਜਤਿੰਦਰ ਸਿੰਘ, ਕਿਰਨ, ਕਮਲਜੀਤ ਕੌਰ, ਸੁੱਖਬੀਰ ਕੌਰ, ਸੁਰੇਸ਼ ਕੁਮਾਰ, ਰਣਜੀਤ ਕੌਰ, ਗੁਲਸ਼ਨ ਕੌਰ, ਨੰਦਾ ਆਦਿ ਹਾਜ਼ਰ ਸਨ।