ਪੰਜਾਬੀ ਜਾਗਰਣ ਬਿਊਰੋ, ਅੰਮ੍ਰਿਤਸਰ: ਬੀਐੱਸਐੱਫ ਦੇ ਪਬਲਿਕ ਰਿਲੇਸ਼ਨਜ਼ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਪਹਿਰ ਦੇ ਸਮੇਂ ਸਰਹੱਦ 'ਤੇ ਤਾਇਨਾਤ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ-ਭੈਰੋਪਾਲ ਦੇ ਨੇੜੇ ਪੈਂਦੇ ਖੇਤਰ 'ਚ ਖੇਤਾਂ ਵਿੱਚ ਕੁਝ ਸ਼ੱਕੀ ਵਸਤੂਆਂ ਪਈਆਂ ਦੇਖੀਆਂ। ਇਸ ਤੋਂ ਇਲਾਵਾ ਇਲਾਕੇ ਦੀ ਤਲਾਸ਼ੀ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਪੀਲੀ ਚਿਪਕਣ ਵਾਲੀ ਟੇਪ 'ਚ ਲਪੇਟੀ ਹੈਰੋਇਨ ਕੁੱਲ 2.180 ਕਿਲੋਗ੍ਰਾਮ 2 ਪੈਕੇਟ ਬਰਾਮਦ ਕੀਤੇ। ਚੌਕਸ ਬੀਐੱਸਐੱਫ ਦੇ ਜਵਾਨਾਂ ਨੇ ਇਕ ਵਾਰ ਫਿਰ ਦੇਸ਼-ਵਿਰੋਧੀ ਤੱਤਾਂ ਦੀ ਨਸ਼ਾ ਤਸਕਰੀ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

Posted By: Shubham Kumar