ਜ.ਸ., ਅੰਮਿ੍ਤਸਰ : ਬੀਐੱਸਐੱਫ ਦੇ ਜਵਾਨਾਂ ਨੇ ਅੰਮਿ੍ਤਸਰ ਸੈਕਟਰ ਦੇ ਦਾਊਕੇ ਪਿੰਡ ਨੇੜੇ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਗਈ 690 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਖੇਪ ਸ਼ਨਿਚਰਵਾਰ ਸਵੇਰੇ ਡ੍ਰੋਨ ਰਾਹੀਂ ਸੁੱਟੀ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੀਐੱਸਐੱਫ ਦੇ ਜਵਾਨ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਦਾਊਕੇ ਨੇੜੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਇਕ ਖੇਤ ਵਿਚ ਕਾਲੇ ਰੰਗ ਦਾ ਲਿਫ਼ਾਫ਼ਾ ਮਿਲਿਆ। ਜਵਾਨਾਂ ਨੇ ਜਦੋਂ ਅਹਿਤਿਆਤ ਨਾਲ ਉਸ ਨੂੰ ਖੋਲਿ੍ਹਆ ਤਾਂ ਉਸ ਵਿਚੋਂ ਦੋ ਵੱਖ-ਵੱਖ ਲਿਫ਼ਾਫ਼ੇ ਬਰਾਮਦ ਹੋਏ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲਿਫ਼ਾਿਫ਼ਆਂ ਵਿਚ ਕੁੱਲ 690 ਗ੍ਰਾਮ ਹੈਰੋਇਨ ਪਾਕਿਸਤਾਨੀ ਤਸਕਰਾਂ ਨੇ ਡ੍ਰੋਨ ਰਾਹੀਂ ਸੁੱਟੀ ਹੈ ਜਿਸ ਨੂੰ ਭਾਰਤੀ ਤਸਕਰਾਂ ਨੇ ਮੌਕਾ ਮਿਲਣ 'ਤੇ ਕਬਜ਼ੇ ਵਿਚ ਲੈਣਾ ਸੀ ਪਰ ਇਹ ਪਹਿਲਾਂ ਹੀ ਬੀਐੱਸਐੱਫ ਦੇ ਹੱਥੇ ਚੜ੍ਹ ਗਈ।