ਜੇਐੱਨਐੱਨ, ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਬੀਐੱਸਐੱਫ ਦੇ ਇਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਵਾਨ ਨੂੰ ਸ਼ੁੱਕਰਵਾਰ ਰਾਤ ਗ੍ਰਿਫ਼ਤਾ ਕੀਤਾ ਗਿਆ। ਮੁਲਜ਼ਮ ਦੇ ਕਬਜ਼ੇ 'ਚੋਂ ਮੋਬਾਈਲ ਬਰਾਮਦ ਕੀਤਾ ਗਿਆ ਹੈ। ਦੋਸ਼ ਹੈ ਕਿ ਜਵਾਨ ਆਪਣੇ ਮੋਬਾਈਲ ਦੇ ਜ਼ਰੀਏ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੂੰ ਸੰਦੇਸ਼ ਭੇਜ ਰਿਹਾ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਫੜੇ ਗਏ ਮੁਲਜ਼ਮ ਦੀ ਪਛਾਣ ਮਹਾਰਾਸ਼ਟਰ ਦੇ ਅਹਿਮਦਨਗਰ ਸਥਿਤੀ ਸਾਸੇਵਾਦੀ ਪਿੰਡ ਨਿਵਾਸੀ ਕਾਲੇ ਪ੍ਰਕਾਸ਼ ਧਨਯਾਦੇਵ ਦੇ ਰੂਪ 'ਚ ਦੱਸੀ ਹੈ। ਪੰਜਾਬ ਪੁਲਿਸ ਦੀ ਖੁਫ਼ੀਆ ਬ੍ਰਾਂਚ ਨੂੰ ਸੂਚਨਾ ਮਿਲੀ ਸੀ ਕਿ ਕਾਲੇ ਪ੍ਰਕਾਸ਼ ਬਤੌਰ ਕਾਂਸਟੇਬਲ ਖ਼ਾਸਾ 'ਚ ਤਾਇਨਾਤ ਹੈ। ਉਹ ਸਰਹੱਦ 'ਤੇ ਡਿਊਟੀ ਕਰਦੇ ਹੋਏ ਕਿਸੇ ਤਰ੍ਹਾਂ ਪਾਕਿਸਤਾਨ ਦੀ ਖ਼ਤਰਨਾਕ ਏਜੰਸੀ ਆਈਐੱਸਆਈ ਦੇ ਸੰਪਰਕ 'ਚ ਆ ਗਿਆ ਸੀ। ਉੱਥੇ, ਉਸ ਨੇ ਪਾਕਿਸਤਾਨੀ ਜਾਸੂਸ ਦੇ ਨਾਲ ਆਪਣੇ ਮੋਬਾਈਲ ਨੰਬਰ ਨੂੰ ਬਦਲ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਗੱਲਬਾਤ ਹੋਣ ਲੱਗੀ। ਦੋਸ਼ ਹੈ ਕਿ ਇਹ ਜਵਾਨ ਭਾਰਤ ਦੀਆਂ ਖੁਫ਼ੀਆ ਜਾਣਕਾਰੀਆਂ ਪਾਕਿਸਤਾਨ ਦੇ ਜਾਸੂਸ ਨੂੰ ਭੇਜ ਰਿਹਾ ਸੀ।

Posted By: Jagjit Singh