ਨਿਤਿਨ ਧੀਮਾਨ, ਅੰਮ੍ਰਿਤਸਰ : ਇਹ ਫਰੂਟੀ ਹੈ। ਉਮਰ ਚਾਰ ਸਾਲ 58 ਦਿਨ। ਵਜ਼ਨ 31 ਕਿੱਲੋਗ੍ਰਾਮ। ਕੱਦ 23 ਇੰਚ। ਪਾਕਿਸਤਾਨ ਤੋਂ ਇਲਾਵਾ ਕਿਸੇ ਵੀ ਪਾਸਿਓਂ ਆਉਣ ਵਾਲੇ ਆਧੁਨਿਕ ਡਰੋਨ ਦੀ ਆਵਾਜ਼ ਕੰਨਾਂ 'ਚ ਪੈਂਦੇ ਹੀ ਫਰੂਟੀ ਉੱਠੇਗੀ ਤੇ ਉਸ ਵੱਲ ਦੌੜਣ ਲੱਗੇਗੀ। ਉਸ ਦਾ ਦੌੜਣਾ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਜਵਾਨਾਂ ਲਈ ਸੰਕੇਤ ਹੈ ਕਿ ਆਸਪਾਸ ਕਿਤੇ ਡਰੋਨ ਹੈ। ਇਹ ਦੇਸ਼ ਦਾ ਪਹਿਲਾ ਤੇ ਇਕਲੌਤਾ ਡਰੋਨ ਡਿਟੈਕਟਰ ਡਾਗ ਹੈ ਤੇ ਇਸ ਨੂੰ ਕੌਮਾਂਤਰੀ ਅਟਾਰੀ ਸਰਹੱਦ 'ਤੇ ਰੱਖਿਆ ਗਿਆ ਹੈ।

ਦਰਅਸਲ, ਜਰਮਨ ਸ਼ੈਫਰਡ ਨਸਲ ਦੀ ਫਰੂਟੀ ਨੂੰ ਰਾਸ਼ਟਰੀ ਡਾਗ ਟ੍ਰੇਨਿੰਗ ਸੈਂਟਰ ਟੇਕਨਪੁਰ 'ਚ ਛੇ ਮਹੀਨੇ ਦੀ ਟ੍ਰੇਨਿੰਗ ਦਿੱਤੀ ਗਈ ਹੈ। ਇਹੀ ਵਜ੍ਹਾ ਹੈ ਕਿ ਉਹ 500 ਮੀਟਰ ਤੋਂ ਜ਼ਿਆਦਾ ਦੂਰੀ 'ਤੇ ਡਰੋਨ ਦੀ ਆਵਾਜ਼ ਸੁਣਨ 'ਚ ਸਮਰੱਥ ਹੈ। ਆਵਾਜ਼ ਸੁਣਦੇ ਹੀ ਉਸ ਵੱਲ ਭੌਂਕਦੇ ਹੋਏ ਦੌੜਣ ਲੱਗਦੀ ਹੈ। ਉਸ ਦੇ ਦੌੜਣ ਦਾ ਅਰਥ ਇਹੀ ਹੈ ਕਿ ਉਸਨੇ ਡਰੋਨ ਦੇਖ ਲਿਆ ਹੈ। ਬਸ ਫਿਰ ਕੀ, ਬੀਐੱਸਐੱਫ ਜਵਾਨ ਡ੍ਰੋਨ ਨੂੰ ਪਲਕ ਝਪਕਦੇ ਹੀ ਅਸਮਾਨ ਤੋਂ ਜਮ਼ੀਨ 'ਤੇ ਪਹੁੰਚਾ ਦੇਣਗੇ।

ਸਵੇਰੇ ਪੰਜ ਵਜੇ ਉੱਠਦੀ ਹੈ ਫਰੂਟੀ, ਦੁੱਧ, ਆਂਡੇ ਤੇ ਚਿਕਨ ਹੈ ਖ਼ੁਰਾਕ

ਫਰੂਟੀ ਦੀ ਦੌੜਣ ਦੀ ਰਫ਼ਤਾਰ 10 ਤੋਂ 12 ਕਿੱਲੋਮੀਟਰ ਪ੍ਰਤੀ ਘੰਟਾ ਹੈ। ਫਰੂਟੀ ਜਿੰਨੀ ਤੇਜ਼-ਤਰਾਰ ਹੈ, ਓਨੀ ਹੀ ਅਨੁਸ਼ਾਸਿਤ ਵੀ। ਰਾਤ 9 ਵਜੇ ਸੋਨਾ ਤੇ ਸਵੇਰੇ ਪੰਜ ਵਜੇ ਉੱਠਣਾ ਉਸ ਦੀ ਆਦਤ 'ਚ ਸ਼ੁਮਾਰ ਹੈ। ਸਵੇਰੇ ਉੱਠਣ ਤੋਂ ਬਾਅਦ ਫਰੂਟੀ ਨੂੰ 590 ਗ੍ਰਾਮ ਦੁੱਧ ਪਿਆਇਆ ਜਾਂਦਾ ਹੈ। ਇਸ ਦੇ ਨਾਲ ਦੋ ਆਂਡੇ। ਸ਼ਾਮ ਨੂੰ 590 ਗ੍ਰਾਮ ਦੁੱਧ, ਦੋ ਆਂਡੇ ਤੇ 340 ਗ੍ਰਾਮ ਚਿਕਨ ਜਾਂ ਮਟਨ ਦਿੱਤਾ ਜਾਂਦਾ ਹੈ। ਉਸ ਦੀ ਡਾਈਟ 'ਚ 115 ਗ੍ਰਾਮ ਤਾਜ਼ੀਆਂ ਸਬਜ਼ੀਆਂ, 240 ਗ੍ਰਾਮ ਵੀ ਸ਼ਾਮਲ ਹਨ।

ਰਾਸ਼ਟਰੀ ਡਾਗ ਟ੍ਰੇਨਿੰਗ ਸੈਂਟਰ ਟੇਕਨਪੁਰ 'ਚ ਹੋਈ ਟ੍ਰੇਨਿੰਗ

ਦਰਅਸਲ, ਸਰਹੱਦ ਪਾਰੋਂ ਵਧ ਰਹੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ 'ਚ ਬੀਐੱਸਐੱਫ ਲਗਾਤਾਰ ਯਤਨਸ਼ੀਲ ਹੈ। ਇਨ੍ਹਾਂ ਯਤਨਾਂ ਨੂੰ ਸਫਲਤਾ ਮਿਲੀ ਹੈ। ਹੁਣ ਬੀਐੱਸਐੱਫ ਜਵਾਨਾਂ ਦੇ ਨਾਲ-ਨਾਲ ਫਰੂਟੀ ਵੀ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ 'ਤੇ ਨਜ਼ਰ ਰੱਖੇਗੀ। ਫਰੂਟੀ ਦਾ ਨਾਮਕਰਨ ਬੀਐੱਸਐੱਫ ਅਕਾਦਮੀ ਦੇ ਰਾਸ਼ਟਰੀ ਡਾਗ ਟ੍ਰੇਨਿੰਗ ਕੇਂਦਰ ਟੇਕਨਪੁਰ 'ਚ ਹੋਇਆ। ਫਰੂਟੀ ਦਾ ਜਨਮ ਇਸੇ ਅਕਾਦਮੀ 'ਚ ਹੋਇਆ ਸੀ, ਇਸ ਲਈ ਉਸ ਦੀ ਪਰਵਰਿਸ਼ ਤੇ ਟ੍ਰੇਨਿੰਗ ਵੀ ਇੱਥੇ ਹੋਈ। ਟ੍ਰੇਨਿੰਗ ਦੌਰਾਨ ਫਰੂਟੀ ਨੂੰ ਡਰੋਨ ਡਿਟੈਕਟ ਕਰਨ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਫਰੂਟੀ ਏਨੀ ਤੇਜ਼ਤਰਾਰ ਹੈ ਕਿ ਅੱਧਾ ਕਿੱਲੋਮੀਟਰ ਤੋਂ ਜ਼ਿਆਦਾ ਦੂਰੀ ਤਕ ਚਾਰਾਂ ਦਿਸ਼ਾਵਾਂ 'ਚ ਡਰੋਨੀ ਦੀ ਆਵਾਜ਼ ਨੂੰ ਸੁਣ ਕੇ ਬੀਐੱਸਐੱਫ ਜਵਾਨਾਂ ਨੂੰ ਸੰਕੇਤ ਦੇ ਸਕਦੀ ਹੈ।

Posted By: Seema Anand