ਜਸਪਾਲ ਸਿੰਘ ਗਿੱਲ , ਮਜੀਠਾ : ਬੀਤੀ ਦੇਰ ਸ਼ਾਮ ਮਜੀਠਾ ਤੋਂ ਸੋਹੀਆਂ ਜਾਂਦਿਆਂ ਇੱਕ ਕਿਲੋਮੀਟਰ ਦੂਰੀ ਉਪਰ ਸੱਤਿਥ ਸੇਂਟ ਸੋਲਜ਼ਰ ਐਲੀਟ ਕਾਨਵੈਂਟ ਸਕੂਲ ਤੋਂ ਥੋੜ੍ਹੀ ਦੂਰੀ ਉਪਰ ਅਤੇ ਝੋਨੇ ਦੇ ਸੈਲਰ ਦੇ ਸਾਹਮਣੇ ਮੋਟਰਸਾਈਕਲ ਅਤੇ ਐਕਟਿਵਾ ਦਰਮਿਆਨ ਆਹਮੋ ਸਾਹਮਣੇ ਟੱਕਰ ਵਿੱਚ ਦੋਵਾਂ ਨੌਜਵਾਨ ਚਾਲਕਾਂ ਦੀ ਮੌਤ ਹੋਣ ਦੀ ਖ਼ਬਰ ਹੈ ।

ਜਾਣਕਾਰੀ ਅਨੁਸਾਰ, ਬੀਤੀ ਦੇਰ ਸ਼ਾਮ ਜਦ ਬਹੁਤ ਤੇਜ਼ ਮੀਂਹ ਅਤੇ ਝੱਖੜ ਚੱਲ ਰਿਹਾ ਸੀ ਤਾਂ ਜਗਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਪਿੰਡ ਸੋਹੀਆਂ ਕਲਾਂ ਵੱਲੋਂ ਮਜੀਠਾ ਨੂੰ ਆ ਰਿਹਾ ਸੀ ਜਦਕਿ ਗੁਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਆਬਾਦੀ ਵਰਪਾਲ ਸੋਹੀਆਂ ਕਲਾਂ ਮਜੀਠਾ ਤੋਂ ਆਪਨਾ ਕੱਮ ਨਿਪਟਾ ਕੇ ਵਾਪਸ ਆਪਂਣੇ ਪਿੰਡ ਆਬਾਦੀ ਵਰਪਾਲ ਸੋਹੀਆਂ ਜਾ ਰਿਹਾ ਸੀ ਤਾਂ ਜਦੋ ਇਹ ਦੋਵੇ ਸ਼ੈਲਰ ਦੇ ਸਾਹਮਣੇ ਪੁੱਜੇ ਤਾਂ ਦੋਹਾਂ ਦੀ ਆਪਸ ਵਿੱਚ ਆਹਮੋ ਸਾਹਮਣੀ ਟੱਕਰ ਹੋ ਗਈ। ਜਿਸ 'ਤੇ ਮੋਟਰ ਸਾਈਕਲ ਸਵਾਰ ਗੁਰਵਿੰਦਰ ਸਿੰਘ ਦੀ ਅਤੇ ਅੇਕਟਿਵਾ ਸਵਾਰ ਜਗਦੀਪ ਸਿੰਘ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ ।

ਇੱਕ ਹੋਰ ਦੁਖਦਾਈ ਗੱਲ ਕਿ ਮੋਟਰਸਾਈਕਲ ਸਵਾਰ ਗੁਰਵਿੰਦਰ ਸਿੰਘ ਦੀ ਅਜੇ ਕਰੀਬ ਇੱਕ ਸਾਲ ਪਹਿਲਾਂ ਦੀ ਸ਼ਾਦੀ ਹੋਈ ਸੀ। ਜਾਣਕਾਰੀ ਅਨੁਸਾਰ ਇਹਨਾ ਦੋਵਾ ਵਾਹਣਾਂ ਦੀ ਟੱਕਰ ਦਾ ਮੁਖ ਕਾਰਨ ਤੇਜ਼ ਹਨੇਰੀ ਅਤੇ ਜਿਆਦਾ ਬਾਰਿਸ਼ ਬਣਿਆ ਕਿਉਂਕਿ ਹਨੇਰਾ ਅਤੇ ਤੇਜ ਬਾਰਸ਼ ਕਰਕੇ ਹੀ ਦੋਹਾਂ ਨੂੰ ਸਾਹਮਣੇ ਤੋਂ ਆਉਦੇ ਵਾਹਨ ਦਾ ਸਹੀ ਪਤਾ ਨਹੀਂ ਲੱਗ ਸਕਿਆ ਜਿਸ ਨਾਲ ਦੋਵੇਂ ਵਾਹਨਾ ਦੀ ਆਪਸ ਵਿਚ ਟੱਕਰ ਹੋ ਗਈ ਜੋ ਦੋਵੇਂ ਨੌਜਵਾਨਾਂ ਦੇ ਕਾਲ ਦਾ ਕਰਨ ਬਣੀ । ਇਸ ਦੌਰਾਨ ਥਾਣਾ ਮਜੀਠਾ ਦੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈਕੇ ਪੋਸਟ ਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ।

Posted By: Jagjit Singh