ਰਮੇਸ਼ ਰਾਮਪੁਰਾ, ਅੰਮਿ੍ਤਸਰ

ਪੁਸਤਕਾਂ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਹਨ ਅਤੇ ਇਨਸਾਨਾਂ ਨੂੰ ਜ਼ਿੰਦਗੀ ਜਿਊਣ ਦੀ ਜਾਚ ਵੀ ਸਿਖਾਉਂਦੀਆਂ ਹਨ। ਇਹ ਸ਼ਬਦ ਡਾ. ਸੁਰਜੀਤ ਪਾਤਰ ਨੇ ਅੱਜ ਖ਼ਾਲਸਾ ਕਾਲਜ ਅੰਮਿ੍ਤਸਰ ਵਿਖੇ ਅੰਮਿ੍ਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ-2021 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਹੇ। ਇਸ ਤੋਂ ਪਹਿਲਾਂ ਡਾ. ਪਾਤਰ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਰੀਬਨ ਕੱਟਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐੱਨਬੀਟੀ ਦੇ ਡਾਇਰੈਕਟਰ ਯੁਵਰਾਜ ਮਲਿਕ ਤੇ ਪਿ੍ਰੰਸੀਪਲ ਡਾ. ਮਹਿਲ ਸਿੰਘ ਵੀ ਮੌਜੂਦ ਸਨ।

ਵਿਦਿਆਰਥੀਆਂ, ਅਧਿਆਪਕਾਂ ਤੇ ਸਾਹਿਤ ਪ੍ਰਰੇਮੀਆਂ ਨਾਲ ਖਚਾਖਚ ਭਰੇ ਹੋਏ ਪੰਡਾਲ ਨੂੰ ਸੰਬੋਧਨ ਕਰਦਿਆਂ ਡਾ. ਪਾਤਰ ਨੇ ਕਿਹਾ ਕਿ ਵਿਦਿਅਕ ਅਦਾਰੇ ਮਨੁੱਖ ਨੂੰ ਸਿਰਫ਼ ਕਿਤਾਬੀ ਪੜ੍ਹਾਈ ਹੀ ਨਹੀਂ ਕਰਵਾਉਂਦੀਆਂ ਬਲਕਿ ਉਸ ਦੀ ਸੰਪੂਰਨ ਸ਼ਖ਼ਸੀਅਤ ਦੀ ਉਸਾਰੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਲਜ ਦੀ ਇਹ ਪ੍ਰੰਪਰਾ ਰਹੀ ਹੈ ਕਿ ਇਸ ਨੇ ਆਪਣੇ ਵਿਦਿਆਰਥੀਆਂ ਦਾ ਬਹੁ-ਪੱਖੀ ਵਿਕਾਸ ਕੀਤਾ ਹੈ। ਇਸ ਲਈ ਵਾਰ-ਵਾਰ ਇੱਥੇ ਆ ਕੇ ਇਕ ਵਿਰਾਸਤ ਨਾਲ ਜੁੜੇ ਹੋਣ ਦਾ ਅਹਿਸਾਸ ਹੁੰਦਾ ਹੈ। ਮੇਲਾ ਕਾਲਜ ਦਾ ਵੱਡਮੁੱਲਾ ਉਪਰਾਲਾ ਹੈ, ਜੋ ਗਿਆਨ ਦੇ ਸਾਗਰ ਨੂੰ ਨਵੀਆਂ ਪੀੜ੍ਹੀਆਂ ਨੂੰ ਸੌਂਪਣ 'ਚ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਸਿੱਖਣ ਦਾ ਸੱਦਾ ਦਿੰਦਿਆਂ ਮਾਂ-ਬੋਲੀ ਨੂੰ ਪਿਆਰ ਤੇ ਸਤਿਕਾਰ ਕਰਦੇ ਰਹਿਣ ਲਈ ਪ੍ਰਰੇਰਿਆ। ਉਨ੍ਹਾਂ ਕਿਹਾ ਕਿ ਇਸ 'ਚ ਲੇਖਕਾਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਲੇਖਕਾਂ ਨੂੰ ਆਪਣੀਆਂ ਲਿਖਤਾਂ 'ਚ ਦਿਲ ਪਾਉਣਾ ਪਵੇਗਾ ਤਾਂ ਹੀ ਉਸ ਦੀ ਰਚਨਾ ਪਾਠਕਾਂ ਦੇ ਦਿਲ 'ਚ ਉਤਰੇਗੀ।

ਇਸ ਤੋਂ ਪਹਿਲਾਂ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਸਮਾਗਮ ਦਾ ਸ਼ੱੁਭ ਆਰੰਭ ਕੀਤਾ। ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਮੌਕੇ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਸੁਆਗਤੀ ਸ਼ਬਦ ਬੋਲਦਿਆਂ ਕਿਹਾ ਕਿ ਖ਼ਾਲਸਾ ਕਾਲਜ ਦੀ ਪਰੰਪਰਾ ਰਹੀ ਹੈ ਕਿ ਉਹ ਵਿਦਿਆਰਥੀਆਂ ਨੂੰ ਸਿਰਫ਼ ਜਮਾਤਾਂ 'ਚ ਪੜ੍ਹਾਉਣ ਦੇ ਨਾਲ-ਨਾਲ ਵੱਖ-ਵੱਖ ਸਮਾਜਿਕ, ਸਭਿਆਚਾਰਕ, ਸਾਹਿਤਕ ਤੇ ਲੋਕ-ਕਲਾਵਾਂ ਨਾਲ ਸਬੰਧਤ ਸਰਗਰਮੀਆਂ 'ਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਦਾ ਹੈ। ਇਸ ਦੇ ਅਧਿਆਪਕ ਵੀ ਕਿਤਾਬੀ ਪੜ੍ਹਾਈ ਤੋਂ ਅਗਾਂਹ ਜਾ ਕੇ ਵਿਦਿਆਰਥੀਆਂ ਨੂੰ ਆਪਣੇ ਅਧਿਐਨ ਦਾ ਘੇਰਾ ਵਿਸ਼ਾਲ ਕਰਨ ਲਈ ਉਤਸ਼ਾਹਤ ਕਰਦੇ ਹਨ।

ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਛੀਨਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਆਪਣੀ ਵਿਰਾਸਤੀ ਪਰੰਪਰਾ ਨੂੰ ਅੱਗੇ ਤੋਰ ਰਹੇ ਹਾਂ। ਕਾਲਜ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਜੋ ਸਰਗਰਮੀਆਂ ਕਰ ਰਿਹਾ ਹੈ, ਇਹ ਸਾਡੀਆਂ ਰਵਾਇਤਾਂ ਨੂੰ ਅੱਗੇ ਤੋਰਨ 'ਚ ਵਡਮੁੱਲਾ ਯੋਗਦਾਨ ਦੇ ਰਿਹਾ ਹੈ। ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਨੈਸ਼ਨਲ ਬੁੱਕ ਟਰੱਸਟ ਦੇ ਡਾਇਰੈਕਟਰ ਯੁਵਰਾਜ ਮਲਿਕ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਕੁਝ ਸਾਲ ਪਹਿਲਾਂ ਉਸੇ ਮੈਦਾਨ 'ਚ ਉਨ੍ਹਾਂ ਬਤੌਰ ਇਕ ਫ਼ੌਜੀ ਅਫ਼ਸਰ ਦੇ ਤੌਰ 'ਤੇ ਮਾਣਮੱਤਾ ਮੈਡਲ ਪ੍ਰਰਾਪਤ ਕੀਤਾ ਸੀ। ਅੱਜ ਉਸੇ ਮੈਦਾਨ ਦੇ ਮੰਚ ਤੋਂ ਸੰਬੋਧਨ ਕਰਨ ਦੇ ਪਲ ਮੇਰੇ ਲਈ ਬਹੁਤ ਭਾਵੁਕ ਪਲ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਬੁੱਕ ਟਰੱਸਟ ਕਿਤਾਬਾਂ ਛਾਪ ਕੇ ਉਸ ਨੂੰ ਪਾਠਕਾਂ ਤਕ ਪਹੁੰਚਾਉਣ ਦਾ ਉਪਰਾਲਾ ਕਰ ਰਿਹਾ ਹੈ। ਕਾਲਜ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਜੋ ਵੀ ਉਪਰਾਲੇ ਕਰੇਗਾ, ਨੈਸ਼ਨਲ ਬੁੱਕ ਟਰੱਸਟ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਭਾਸ਼ਾ ਨੂੰ ਬਚਾਉਣ ਲਈ ਉਸ 'ਚ ਸਾਹਿਤ ਸਿਰਜਣਾ ਪਵੇਗਾ, ਪੰਜਾਬ ਦੇ ਵਡੇਰੇ ਲੇਖਕਾਂ ਨੇ ਪੰਜਾਬ ਦੀ ਬੋਲੀ ਤੇ ਸਭਿਆਚਾਰ ਨੂੰ ਬਹੁਤ ਅਮੀਰ ਬਣਾਇਆ ਹੈ।

ਮੰਚ 'ਤੇ ਹਾਜ਼ਰ ਸਮੂਹ ਵਿਦਵਾਨਾਂ ਵੱਲੋਂ ਕਾਲਜ ਦੇ ਯੂਜੀਸੀ ਮਾਨਤਾ ਪ੍ਰਰਾਪਤ ਖੋਜ ਮੈਗਜ਼ੀਨ ਸੰਵਾਦ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵਾਂ ਤੇ 14ਵਾਂ ਅੰਕ ਰਿਲੀਜ਼ ਕੀਤਾ। ਉਦਘਾਟਨੀ ਸਮਾਰੋਹ ਦੇ ਧੰਨਵਾਦੀ ਸ਼ਬਦ ਕਹਿੰਦਿਆਂ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਭਰ ਦੇ ਲੇਖਕਾਂ, ਕਵੀਆਂ ਤੇ ਪ੍ਰਕਾਸ਼ਕਾਂ ਦੇ ਸਹਿਯੋਗ ਤੋਂ ਬਿਨਾਂ ਵੱਡੇ ਪੱਧਰ ਦਾ ਉਤਸਵ ਆਯੋਜਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਾਰਿਆਂ ਦੇ ਮਿਲੇ ਸਹਿਯੋਗ ਲਈ ਤਹਿ-ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨੂੰ ਨੇਪਰੇ ਚਾੜ੍ਹਨ ਲਈ ਕਾਲਜ ਪਿ੍ਰੰਸੀਪਲ ਤੇ ਮੈਨੇਜਮੈਂਟ ਵੱਲੋਂ ਭਰਪੂਰ ਸਹਿਯੋਗ ਮਿਲਿਆ।

ਉਦਘਾਟਨੀ ਸਮਾਰੋਹ ਦਾ ਮੰਚ-ਸੰਚਾਲਨ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰਰੋਫ਼ੈਸਰ ਡਾ. ਪਰਮਿੰਦਰ ਸਿੰਘ ਨੇ ਕੀਤਾ। ਇਸ ਤੋਂ ਬਾਅਦ ਪੰਜਾਬ ਭਰ ਤੋਂ ਪਹੁੰਚੇ ਨਾਮਵਰ ਕਵੀਆਂ ਡਾ. ਸੁਰਜੀਤ ਪਾਤਰ, ਜਸਵੰਤ ਜਫ਼ਰ, ਲਖਵਿੰਦਰ ਜੌਹਲ, ਸੁਖਵਿੰਦਰ ਅੰਮਿ੍ਤ, ਸਵਰਨਜੀਤ ਸਵੀ, ਦਰਸ਼ਨ ਬੁੱਟਰ, ਵਾਹਿਦ, ਬਲਵਿੰਦਰ ਸੰਧੂ, ਜਗਵਿੰਦਰ ਜੋਧਾ ਅਤੇ ਚਮਨਦੀਪ ਦਿਉਲ ਨੇ ਖ਼ੂਬਸੂਰਤ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਭਰਪੂਰ ਦਾਦ ਹਾਸਲ ਕੀਤੀ। ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਕੁਲਦੀਪ ਸਿੰਘ ਨੇ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਦਿਲਰਾਜ ਸਿੰਘ ਗਿੱਲ, ਰਜਿਸਟਰਾਰ ਪ੍ਰਰੋ: ਦਵਿੰਦਰ ਸਿੰਘ, ਸੁਖਮੀਨ ਬੇਦੀ, ਪ੍ਰਰੋ: ਹੀਰਾ ਸਿੰਘ, ਪ੍ਰਰੋ: ਭੁਪਿੰਦਰ ਸਿੰਘ, ਪ੍ਰਰੋ: ਕੁਲਦੀਪ ਸਿੰਘ ਿਢੱਲੋਂ ਤੋਂ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ।

ਬਾਕਸ-

ਲੋਕ-ਗੀਤ ਦੀਆਂ ਪੇਸ਼ਕਾਰੀਆਂ ਬਣੀਆਂ ਖਿੱਚ ਦਾ ਕੇਂਦਰ

ਬਾਅਦ ਦੁਪਹਿਰ ਹੋਈਆਂ ਲੋਕ-ਗੀਤ ਪੇਸ਼ਕਾਰੀਆਂ 'ਚ ਉਭਰਦੇ ਗਾਇਕਾਂ ਨੇ ਆਪਣੀ ਗਾਇਕੀ ਦੇ ਜੌਹਰ ਵਿਖਾਏ। ਇਸ ਦੌਰਾਨ ਪੁਸਤਕਾਂ ਦੇ ਸਟਾਲਾਂ 'ਤੇ ਪਾਠਕਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ। ਵਿਦਿਆਰਥੀਆਂ ਦੇ ਨਾਲ-ਨਾਲ ਆਮ ਲੋਕ ਵੀ ਪੁਸਤਕਾਂ ਦੇ ਸਟਾਲਾਂ 'ਤੇ ਪਹੁੰਚੇ ਅਤੇ ਆਪਣੀਆਂ ਮਨਪਸੰਦ ਪੁਸਤਕਾਂ ਦੀ ਖਰੀਦਦਾਰੀ ਕੀਤੀ। ਇਸ ਮੇਲੇ ਵਿਚ ਉੱਤਰ ਭਾਰਤ ਦੇ 50 ਤੋਂ ਵੱਧ ਪ੍ਰਕਾਸ਼ਕਾਂ ਨੇ ਸ਼ਿਰਕਤ ਕਰ ਕੇ ਮੇਲੇ ਨੂੰ ਚਾਰ ਚੰਨ ਲਗਾਏ ਹਨ। ਵਿਰਾਸਤੀ ਖਾਣਿਆਂ ਦੇ ਸਟਾਲ, ਫਲਾਵਰ ਸ਼ੋਅ ਅਤੇ ਵਿਗਿਆਨਕ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਪੰਡਾਲ ਦੇ ਇਕ ਹਿੱਸੇ 'ਚ ਤਿਆਰ ਕੀਤੀ ਗਈ ਪੰਜਾਬ ਦੇ ਪਿੰਡਾਂ ਦੀ ਸੱਥ ਦਾ ਨਜ਼ਾਰਾ ਦੇਖਣ ਲਈ ਵੀ ਲੋਕ ਵੱਡੀ ਖਿੱਚ ਵਿਖਾ ਰਹੇ ਹਨ।