ਰਮੇਸ਼ ਰਾਮਪੁਰਾ, ਅੰਮਿ੍ਤਸਰ : ਜਲਿ੍ਹਆਂ ਵਾਲਾ ਬਾਗ ਵਿਖੇ ਬੀਇੰਗ ਬਲੱਡ ਡੋਨੇਸ਼ਨ ਸੁਸਾਇਟੀ ਵੱਲੋਂ ਹਫਤਾਵਰੀ 68ਵਾਂ ਖ਼ੂਨਦਾਨ ਕੈਂਪ ਲਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਮਨੀਕਰਨ ਢੱਲਾ ਦੀ ਅਗਵਾਈ ਹੇਠ ਮਾਨਵਤਾ ਦੀ ਭਲਾਈ ਲਈ ਲੱਗੇ ਇਸ ਕੈਂਪ 'ਚ ਨੌਜਵਾਨਾਂ ਨੇ ਉਤਸ਼ਾਹ ਨਾਲ ਖ਼ੂਨਦਾਨ ਕਰ ਕੇ ਪੁੰਨ ਦਾ ਕਾਰਜ ਕੀਤਾ। ਉਨ੍ਹਾਂ ਦੱਸਿਆ ਕਿ ਹਰ ਸ਼ਨਿਚਰਵਾਰ ਵਾਲੇ ਦਿਨ ਸੁਸਾਇਟੀ ਵੱਲੋਂ ਏਥੇ ਖ਼ੂਨਦਾਨ ਕੈਂਪ ਲਾਇਆ ਜਾਂਦਾ ਹੈ ਅਤੇ ਖ਼ੂਨਦਾਨੀਆ ਵੱਲੋਂ ਕੀਤੇ ਜਾਂਦੇ ਲਗਪਗ 100 ਯੂਨਿਟ ਖੂਨ ਨੂੰ ਵੱਖ-ਵੱਖ ਹਸਪਤਾਲਾਂ ਦੇ ਬਲੱਡ ਬੈਂਕ 'ਚ ਭੇਜ ਦਿੱਤਾ ਜਾਂਦਾ ਹੈ। ਇਸ ਖ਼ੂਨਦਾਨ ਕੈਂਪ 'ਚ ਐਂਟੀ ਕਰਾਈਮ ਸੇਵਾ ਸੁਸਾਇਟੀ ਦੇ ਪ੍ਰਧਾਨ ਮਾਣਿਕ ਸਿੰਘ ਅਤੇ ਸ਼ਿਵਮ ਇੰਸਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸਾਲਾਘਾ ਕੀਤੀ। ਬੀਇੰਗ ਬਲੱਡ ਡੋਨੇਸ਼ਨ ਸੁਸਾਇਟੀ ਦੇ ਪ੍ਰਧਾਨ ਮਨੀਕਰਨ ਢੱਲਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹੋਰ ਵੀ ਲੋਕ ਭਲਾਈ ਦੇ ਕਾਰਜ ਸਮੁੱਚੀ ਟੀਮ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਪੰਕਜ ਬਜਾਜ, ਸੁਖਦੀਪ ਸਿੰਘ, ਗਗਨਦੀਪ ਮਸੀਹ ਅਤੇ ਬਿੰਦੂ ਰਾਜਪੂਤ ਤੋਂ ਇਲਾਵਾ ਹੋਰ ਵੀ ਸੁਸਾਇਟੀ ਮੈਂਬਰ ਹਾਜ਼ਰ ਸਨ।