ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਐੱਚਡੀਐੱਫਸੀ ਬੈਂਕ ਮਾਲ ਰੋਡ ਵਿਖੇ ਖ਼ੂਨਦਾਨ ਕੈਪ ਲਾਇਆ ਗਿਆ ਜਿਸ 'ਚ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ 'ਚ 71 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਸੋਨੀ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ ਅਤੇ ਖ਼ੂਨਦਾਨ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਐੱਚਡੀਐੱਫਸੀ ਬੈਂਕ ਵੱਲੋਂ ਲਾਏ ਗਏ ਖ਼ੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਐੱਨਜੀਓਜ਼ ਵੱਲੋਂ ਵੀ ਸਮੇਂ ਸਮੇਂ ਸਿਰ ਖ਼ੂਨਦਾਨ ਕੈਂਪ ਜਰੂਰ ਲਾਉਣੇ ਚਾਹੀਦੇ ਹਨ। ਇਨ੍ਹਾਂ ਕੈਂਪਾਂ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਸੋਨੀ ਨੇ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਜਿਥੇ ਵਿਅਕਤੀ ਤੰਦਰੁਸਤ ਰਹਿੰਦਾ ਹੈ ਉੱਥੇ ਉਹ ਕਿਸੇ ਦੀ ਕੀਮਤੀ ਜਾਨ ਨੂੰ ਵੀ ਬਚਾਉਂਦਾ ਹੈ।

ਐੱਚਡੀਐੱਫਸੀ ਬੈਂਕ ਵੱਲੋਂ ਹਰ ਸਾਲ ਖ਼ੂਨਦਾਨ ਕੈਂਪ ਲਾ ਕੇ ਕਈ ਕੀਮਤੀ ਜਾਨਾਂ ਨੂੰ ਬਚਾਇਆ ਗਿਆ ਹੈ। ਇਸ ਮੌਕੇ ਜਤਿੰਦਰਪਾਲ ਸਿੰਘ ਸਰਕਲ ਹੈੱਡ ਨੇ ਦੱਸਿਆ ਕਿ ਐੱਚਡੀਐੱਫਸੀ ਬੈਂਕ ਵੱਲੋਂ ਪੂਰੇ ਦੇਸ਼ 'ਚ 4200 ਤੋਂ ਜ਼ਿਆਦਾ ਖ਼ੂਨਦਾਨ ਕੈਂਪ ਲਾਏ ਰਹੇ ਜਾ ਰਹੇ ਹਨ ਅਤੇ ਪਿਛਲੇ 12 ਸਾਲਾਂ 'ਚ 12 ਮਿਲੀਅਨ ਯੂਨਿਟ ਤੋਂ ਜ਼ਿਆਦਾ ਖ਼ੂਨ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਯੂਨਿਟ ਬਲੱਡ ਨਾਲ 3 ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਕੈਂਸਰ, ਦਿਲ, ਡਾਇਬਟੀਜ਼ ਅਤੇ ਲੀਵਰ ਸਬੰਧੀ ਕਈ ਬਿਮਾਰੀਆਂ ਦਾ ਜ਼ੋਖ਼ਮ ਘੱਟ ਜਾਂਦਾ ਹੈ। ਇਸ ਮੌਕੇ ਪਰਮਿੰਦਰ ਸਿੰਘ ਭਸੀਨ ਸਟੇਟ ਹੈੱਡ ਪੰਜਾਬ ਅਤੇ ਜੰਮੂ ਕਸ਼ਮੀਰ, ਰਿਸ਼ੀ ਦਿਲਾਵਰ ਤੋਂ ਇਲਾਵਾ ਬੈਂਕ ਦੇ ਸਾਰੇ ਕਰਮਚਾਰੀ ਹਾਜ਼ਰ ਸਨ।