ਅਮਰੀਕ ਸਿੰਘ, ਅੰਮਿ੍ਤਸਰ : ਦੇਸ਼ ਲਈ ਆਪਣੀ ਕੁਰਬਾਨੀ ਦੇਣ ਵਾਲੇ ਮਹਾਨ ਯੋਧੇ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਦਿਨ ਮਨਾਇਆ ਗਿਆ। ਬਿੱਲਾ ਪ੍ਰਧਾਨ, ਲਖਨ ਤੇ ਹੋਰ ਦੇਸ਼ ਪ੍ਰਰੇਮੀਆਂ ਵੱਲੋਂ ਚੌਂਕ ਚਬੂਤਰੇ ਵਿਖੇ ਕੀਤੇ ਗਏ ਇਕ ਪ੍ਰਰੋਗਰਾਮ ਦੌਰਾਨ ਬੜੀ ਧੂਮਧਾਮ ਨਾਲ ਮਨਾਏ ਗਏ ਜਨਮ ਦਿਵਸ ਮੌਕੇ ਸ਼ਹਿਰ ਦੀਆਂ ਕਈ ਅਹਿਮ ਹਸਤੀਆਂ ਸ਼ਾਮਿਲ ਹੋਈਆਂ, ਜਿੰਨ੍ਹਾਂ ਵਿਚ ਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਰੈੱਸ ਸਕੱਤਰ ਜਤਿੰਦਰ ਸਿੰਘ ਵਿਰਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਯਾਦਗਰੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਤਿੰਦਰ ਸਿੰਘ ਵਿਰਦੀ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀ ਕਰ ਕੇ ਸਾਨੂੰ ਆਜ਼ਾਦੀ ਦਾ ਨਿੱਘ ਦਵਾਉਣ ਵਾਲੇ ਆਜ਼ਾਦੀ ਘੁਲਾਟੀਏ ਸੂਰਬੀਰਾਂ ਨੂੰ ਕਦੇ ਵੀ ਵਿਸਾਰਣਾ ਨਹੀ ਚਾਹੀਦਾ ਸਗੋਂ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ।