ਰਾਜਨ ਮਹਿਰਾ, ਅੰਮਿ੍ਤਸਰ : ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਜ ਯੂਨੀਅਨ ਸੂਬਾ ਜਥੇਬੰਦੀ ਵੱਲੋਂ ਜਿਲ੍ਹਾ ਹੈੱਡ ਕੁਆਵਟਰਾਂ ਵਿਖੇ ਰੈਲੀਆਂ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਮੁਲਾਜਮ ਵਿਰੋਧੀ ਹੋਣ ਕਰਕੇ ਮੋਟਰ ਸਾਇਕਲ ਰੈਲੀ ਰਾਹੀ ਅਤੇ 13-2-2019 ਤੋਂ 17-2-2019 ਤੱਕ ਕਲਮ ਛੋੜ ਹੜਤਾਲ ਦੇ ਫੈਂਸਲੇ ਨੂੰ ਲਾਗੂ ਕਰਦੇ ਹੋਏ ਕੰਪਨੀ ਬਾਗ ਤੋਂ ਇਕ ਮੋਟਰਸਾਇਕਲ ਰੋਸ ਰੈਲੀ ਕੱਢੀ ਗਈ, ਜੋ ਕਿ ਡਿਪਟੀ ਕਮਿਸ਼ਨਰ ਦਫਤਰ ਸਮਾਪਤ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਵੀਨਾ ਸ਼ਰਮਾ, ਹਵਿੰਦਰ ਸਿੰਘ ਜੋਸਨ, ਗੁਰਿੰਦਰ ਸਿੰਘ ਸੋਢੀ ਵਿੱਤ ਸਕੱਤਰ, ਹਰਪਾਲ ਸਿੰਘ, ਨਰਿੰਦਰ ਸ਼ਰਮਾ, ਰਜਿੰਦਰ ਸਿੰਘ, ਬਲਬੀਰ ਸਿੰਘ ਜੰਡਿਆਲਾ ਗੁਰੂ ਪਹੁੰਚੇ। ਰੈਲੀ ਨੂੰ ਸਬੋਧਨ ਕਰਦੇ ਹੋਏ ਜਿਲ੍ਹਾ ਪ੍ਧਾਨ ਦਲਬੀਰ ਸਿੰਘ ਬਾਜਵਾ ਨੇ ਕਿਹਾ ਕਿ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਕੈਪਟਨ ਸਰਕਾਰ ਮੁਲਾਜਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ, ਜਿਸ ਕਰੇ ਸਮੂਚੇ ਮੁਲਾਜਮ ਵਰਗ ਵਿਚ ਰੋਸ ਦੀ ਲਹਿਰ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਸਰਕਾਰ ਨੂੰ ਇਸ ਦਾ ਖਾਮਿਆਜਾ ਭੁਗਤਣਾ ਪੈ ਸਕਦਾ ਹੈ, ਇਸ ਲਈ ਕੈਪਟਨ ਸਰਕਾਰ ਜਲਦ ਤੋਂ ਜਲਦ ਛੇਵਾਂ ਪੇ ਕਮਿਸ਼ਨ ਲਾਗੂ ਕਰ ਦੇਣਾ ਚਾਹੀਦਾ ਹੈ। ਜਨਰਲ ਸਕੱਤਰ ਜਗਦੀਸ਼ ਠਾਕੁਰ ਨੇ ਕਿਹਾ ਕਿ ਐੱਨਪੀਐੱਸ ਦੀ ਥਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਪੈਂਡਿੰਗ ਡੀਏ ਦੀਆਂ ਕਿਸ਼ਤਾਂ ਜਲਦ ਤੋਂ ਜਲਦ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਨੂੰ ਜਲਦ ਤੋਂ ਜਲਦ ਨਹੀਂ ਮੰਨਦੀ ਤਾਂ ਮੁਲਾਜਮ ਹੁਣ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਬੈਠੇ ਹਨ ਅਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਡੀਸੀ ਦਫਤਰ ਤੋਂ ਅਰਵਿੰਦਰ ਸਿੰਘ ਸੰਧੂ, ਖਜਾਨਾ ਦਫਤਰ ਤੋਂ ਮਨਜਿੰਦਰ ਸਿੰਘ ਸੰਧੂ, ਰੋਡਵੇਜ ਵਿਭਾਗ ਤੋਂ ਰਾਜਵਿੰਦਰ ਸਿੰਘ ਸਰਕਾਰੀਆ, ਮਨੋਜ ਕੁਮਾਰ, ਸਤਨਾਮ ਸਿੰਘ, ਕਰ ਅਤੇ ਆਬਕਾਰੀ ਵਿਭਾਗ ਤੋਂ ਰਾਮੇਸ਼ ਗਿੱਲ, ਕੁਲਦੀਪ ਸਿੰਘ, ਮਹਿਕ, ਸਿਹਤ ਵਿਭਾਗ ਤੋਂ ਤਜਿੰਦਰ ਸਿੰਘ ਿਢੱਲੋਂ, ਕੁਲਦੀਪ ਸਿੰਘ, ਅਤੁਲ ਸ਼ਰਮਾ, ਡੀਸੀ ਦਫਤਰ ਤੋਂ ਅਮਨਦੀਪ ਸਿੰਘ, ਮਨਜੀਤ ਸਿੰਘ ਬਿੱਟਾ, ਅੰਗ੍ੇਜ ਸਿੰਘ, ਪੀਡਬਲਯੂ ਵਿਭਾਗ ਤੋਂ ਜਗੀਰ ਸਿੰਘ, ਵਿਕਾਸ ਜੋਸ਼ੀ, ਖਜਾਨਾ ਵਿਭਾਗ ਤੋਂ ਰਜਿੰਦਰ ਸਿੰਘ ਮਲ੍ਹੀ, ਮਨੀਸ਼ ਕੁਮਾਰ, ਸੰਦੀਪ ਕੁਮਾਰ ਅਰੋੜਾ, ਸਿੰਚਾਈ ਵਿਭਾਗ ਤੋਂ ਨਿਰਮਲ ਸਿੰਘ ਆਨੰਦ, ਸਤਪਾਲ ਸਿੰਘ, ਅਰਜਿੰਦਰ ਸਿੰਘ, ਫੂਡ ਸਪਲਾਈ ਵਿਭਾਗ ਤੋਂ ਲਖਵਿੰਦਰ ਸਿੰਘ, ਹਰਪਾਲ ਸਿੰਘ, ਸਮਾਜ ਭਲਾਈ ਵਿਭਾਗ ਤੋਂ ਜਗਜੀਵਨ ਸ਼ਰਮਾ, ਸੰਜੀਵ ਕੁਮਾਰ, ਗੁਰਦਿਆਲ ਸਿੰਘ, ਸਹਿਕਾਰਤਾ ਵਿਭਾਗ ਤੋਂ ਹਰਪਾਲ ਸਿੰਘ, ਤੇਜਪਾਲ ਸਿੰਘ, ਐੱਨਸੀਸੀ ਵਿਭਾਗ ਤੋਂ ਸੰਦੀਪ ਸੰਧੂ, ਸਿੱਖਿਆ ਵਿਭਾਗ ਤੋਂ ਅਮਨ ਥਰੀਏਵਾਲ, ਯੋਗੇਸ਼ ਭਾਟੀਆ ਆਦਿ ਹਾਜ਼ਰ ਸਨ।