ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਤੋਂ ਇਕ ਹਫਤੇ ਬਾਅਦ ਹੀ ਜਾਗ ਖੁੱਲ੍ਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪਿੰਡ ਮੁੱਛਲ ਵਿਖੇ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੇ ਮਿ੍ਤਕਾਂ ਦੀ ਅੱਜ ਅੰਤਿਮ ਅਰਦਾਸ ਮੌਕੇ ਪੁੱਜੇ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਮੌਤਾਂ ਦੇ ਜ਼ਿੰਮੇਵਾਰ ਮੁੱਖ ਮੰਤਰੀ ਅਤੇ ਵਿਧਾਇਕ ਹਨ। ਮੁੱਖ ਸਕੱਤਰ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਸਰਕਾਰ ਨੇ ਸਮੇਂ ਸਿਰ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਇਹ ਸੈਂਕੜੇ ਮੌਤਾਂ ਨਾ ਹੁੰਦੀਆਂ। ਪੁਲਿਸ ਵੱਲੋਂ ਇਨ੍ਹਾਂ ਮੌਤਾਂ ਦੇ ਜ਼ਿੰਮੇਵਾਰ ਅਸਲ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਪਿੰਡਾਂ ਵਿਚੋਂ ਦੇਸੀ ਲਾਹਣ ਫੜ੍ਹ ਕੇ ਵੱਡੀ ਪ੍ਰਰਾਪਤੀ ਦੱਸੀ ਜਾ ਰਹੀ ਹੈ ਜਦੋਂ ਕਿ ਮੌਤਾਂ ਫੈਕਟਰੀਆਂ ਤੋਂ ਆਈ ਜ਼ਹਿਰੀਲੀ ਅਲਕੋਹਲ ਕਾਰਨ ਹੋਈਆਂ ਹਨ। ਪੁਲਿਸ ਨੇ ਅਸਲ ਦੋਸ਼ੀਆਂ ਨੂੰ ਫੜਨ ਲਈ ਕਿਸੇ ਫੈਕਟਰੀ 'ਤੇ ਛਾਪਾ ਕਿਉਂ ਨਹੀਂ ਮਾਰਿਆ।

ਉਨ੍ਹਾਂ ਕਿਹਾ ਕਿ ਪਿੰਡ ਮੁੱਛਲ ਦੇ ਮਿ੍ਤਕਾਂ ਦੇ ਸਾਰੇ ਦੇ ਪਰਿਵਾਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਂਝੇ ਤੌਰ 'ਤੇ ਇਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ, ਜਿਸ ਵਿਚ ਨਸ਼ਿਆਂ ਨੂੰ ਰੋਕਣ, ਅਸਲ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਸਜ਼ਾਵਾਂ ਦੇਣ, ਮੁਆਵਜ਼ੇ ਦੀ ਰਕਮ 25 ਲੱਖ ਕਰਨ ਅਤੇ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਪੱਕੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ। ਬਿਕਰਮ ਸਿੰਘ ਮਜੀਠੀਆ ਵੱਲੋਂ ਮਿ੍ਤਕਾਂ ਦੇ ਪਰਿਵਾਰਾਂ ਦੇ ਘਰਾਂ ਤਕ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਪ੍ਰਮੁੱਖ ਆਗੂ ਬਲਜੀਤ ਸਿੰਘ ਜਲਾਲਉਸਮਾਂ, ਵੀਰ ਸਿੰਘ ਲੋਪੋਕੇ, ਮਲਕੀਤ ਸਿੰਘ ਏਆਰ, ਤਿੰਨੇ ਸਾਬਕਾ ਵਿਧਾਇਕ, ਸਾਬਕਾ ਸਰਪੰਚ ਸੁਖਰਾਜ ਸਿੰਘ ਮੁਛੱਲ, ਸੰਦੀਪ ਸਿੰਘ ਏਆਰ, ਗਗਨਦੀਪ ਸਿੰਘ ਜੱਜ, ਮਨਜੀਤ ਸਿੰਘ ਤਰਸਿੱਕਾ, ਗੁਰਮੀਤ ਸਿੰਘ ਖਬੇਰਾਜਪੂਤਾਂ, ਲਖਵਿੰਦਰ ਸਿੰਘ, ਯੂਥ ਆਗੂ ਸਤਨਾਮ ਸਿੰਘ ਮੁਛੱਲ, ਜਗਜੀਤ ਸਿੰਘ ਬਲਾਕ ਸੰਮਤੀ ਮੈਂਬਰ, ਸਾਬਕਾ ਸਰਪੰਚ ਗੁਰਪ੍ਰਰੀਤ ਸਿੰਘ ਕੋਟਲਾ, ਪੀਏ ਸੁਖਵਿੰਦਰ ਸਿੰਘ ਬੁਤਾਲਾ, ਪੀਏ ਜੱਸ ਵਰਪਾਲ, ਪ੍ਰਭਦਿਆਲ ਸਿੰਘ ਸਰਜਾ, ਰਣਬੀਰ ਸਿੰਘ ਰਾਣਾ ਸੈਦਪੁਰ, ਰਜਿੰਦਰ ਸਿੰਘ, ਗੁਰਭੇਜ ਸਿੰਘ ਜਬੋਵਾਲ, ਸੁਖਵਿੰਦਰ ਸਿੰਘ ਸੰਗਰਾਵਾਂ, ਤੇਜਿੰਦਰ ਸਿੰਘ ਬੇਰੀਆਣਾਂ, ਹਰਪ੍ਰੀਤ ਸਿੰਘ ਮੁਛੱਲ, ਜਗੀਰ ਸਿੰਘ ਪਟਵਾਰੀ, ਕੰਵਰਦੀਪ ਸਿੰਘ ਮਾਨ, ਹਰਜਿੰਦਰ ਸਿੰਘ ਨੰਗਲੀ, ਜਗਤਾਰ ਸਿੰਘ ਗਗੜਭਾਣਾ ਤੇ ਪ੍ਰਤਾਪ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।