ਬਲਰਾਜ ਸਿੰਘ, ਵੇਰਕਾ :

ਭਾਰਤੀਯ ਅੰਬੇਡਕਰ ਪਾਰਟੀ ਦੇ ਕੌਮੀ ਪ੍ਧਾਨ ਗੁਰਦੀਪ ਸਿੰਘ ਫੇਰੂਮਾਨ ਨੇ ਵਰਕਰਾਂ ਦੀ ਮੀਟਿੰਗ ਦੌਰਾਨ ਪਾਰਟੀ ਢਾਂਚੇ ਨੂੰ ਮਜਬੂਤ ਕਰਨ ਲਈ ਵਿਸਥਾਰ ਕਰਦਿਆਂ ਹਰਪਾਲ ਸਿੰਘ ਨੂੰ ਸੂਬਾ ਪ੍ਧਾਨ 'ਤੇ ਗੁਰਮੀਤ ਸਿੰਘ ਚੋਹਾਨ ਨੂੰ ਅੰਮਿ੍ਤਸਰ ਸ਼ਹਿਰੀ ਦੇ ਪ੍ਧਾਨ ਵਜੋਂ ਨਿਯੁਕਤੀ ਪੱਤਰ ਸੌਂਪ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇਸ਼ ਦੇ ਦੱਬੇ ਕੁਚਲੇ ਗਰੀਬ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਕੇ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ 'ਚ ਅਹਿਮ ਭੂਮਿਕਾ ਨਿਭਾਵੇਗੀ। ਨਵੇਂ ਚੁਣੇ ਉਕਤ ਅਹੁਦੇਦਾਰਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਤੇ ਪਹਿਰਾ ਦੇਣ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਜਨਰਲ ਸਕੱਤਰ ਨਾਥੀ ਰਾਮ, ਸੁਰਿੰਦਰ ਸਿੰਘ ਬਾਜਵਾ ਜਨਰਲ ਸਕੱਤਰ ਸ਼ਹਿਰੀ, ਉਪ ਪ੍ਧਾਨ ਕੁਲਦੀਪ ਸਿੰਘ ਰਸੂਲਪੁਰ ਕੱਲਰ, ਪਰਮਜੀਤ ਸਿੰਘ ਪਿ੍ੰਸ, ਸਵਰਨ ਸਿੰਘ, ਅਸ਼ਵਨੀ ਕੁਮਾਰ, ਸ਼ਮਸ਼ੇਰ ਸਿੰਘ ਸ਼ੇਰਾ, ਐਡਵੋਕੇਟ ਨੀਰਜ ਕੁਮਾਰ, ਪ੍ੈਸ ਸਕੱਤਰ ਪ੍ਭਜੋਤ ਸਿੰਘ ਮੌਜੂਦ ਸਨ।