ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਟੈਕਨੀਕਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਵੱਲੋਂ ਚੋਣਾਂ ਸਬੰਧੀ ਪ੍ਰੋਗਰਾਮ ਉਲੀਕੇ ਗਏ। ਇਸ ਅਨੁਸਾਰ ਸਬ-ਡਵੀਜ਼ਨ ਚੋਣਾਂ 7 ਤੋਂ 20 ਨਵੰਬਰ 2019 ਤਕ, ਡਵੀਜ਼ਨ ਚੋਣਾਂ 27 ਨਵੰਬਰ ਤੋਂ 5 ਦਸੰਬਰ ਤਕ, ਸਰਕਲ ਚੋਣਾਂ 12 ਤੋਂ 26 ਦਸੰਬਰ ਤਕ, ਜ਼ੋਨਾਂ ਚੋਣਾਂ 4 ਤੋਂ 10 ਜਨਵਰੀ ਤਕ ਅਤੇ ਸੂਬਾ ਕਮੇਟੀ ਦੀ ਚੋਣ 22 ਤੇ 23 ਫਰਵਰੀ 2020 ਨੂੰ ਡੈਲੀਗੇਟ ਇਜਲਾਸ ਰਾਹੀਂ ਕਰਵਾਈ ਜਾਵੇਗੀ। ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੋਣਾਂ ਸਬੰਧੀ ਪਹਿਲੇ ਪੜਾਅ 'ਚ ਸਬ-ਡਵੀਜ਼ਨ ਟਾਂਗਰਾ ਦੀ ਚੋਣ ਵਿਚ ਪ੍ਰਧਾਨ ਸਾਥੀ ਬਲਵਿੰਦਰ ਸਿੰਘ, ਮੀਤ ਪ੍ਰਧਾਨ ਬਲਬੀਰ ਸਿੰਘ, ਸਕੱਤਰ ਜਤਿੰਦਰ ਸਿੰਘ, ਮੀਤ ਸਕੱਤਰ ਤਲਵਿੰਦਰ ਸਿੰਘ, ਕੈਸ਼ੀਅਰ ਯਾਦਵਿੰਦਰ ਸਿੰਘ ਅਹੁਦੇਦਾਰ ਚੁਣੇ ਗਏ। ਹਰਜਿੰਦਰ ਸਿੰਘ ਦੁਧਾਲਾ ਮੀਤ ਪ੍ਰਧਾਨ ਪੰਜਾਬ, ਸਾਥੀ ਦਲਬੀਰ ਸਿੰਘ ਜੋਹਲ ਕੈਸ਼ੀਅਰ ਬਿਜਲੀ ਕਾਮਾ, ਸਾਥੀ ਕੁਲਦੀਪ ਸਿੰਘ ਉਦੋਕੇ ਸਰਕਲ ਸਕੱਤਰ, ਸਾਥੀ ਜੈਮਲ ਸਿੰਘ, ਸਾਥੀ ਗੁਰਵਿੰਦਰ ਸਿੰਘ, ਸੁਖਮਿੰਦਰ ਸਿੰਘ, ਸਾਥੀ ਅਮਨਪੀ੍ਰਤ ਸਿੰਘ ਪ੍ਰਧਾਨ ਐੱਮਐੱਸਯੂ, ਸਾਥੀ ਨਰਿੰਦਰ ਸਿੰਘ ਖੱਖ, ਸਾਥੀ ਕਸਮੀਰ ਸਿੰਘ ਮਾਨਾਂਵਾਲਾ, ਸਾਥੀ ਅਮਨਦੀਪ ਸਿੰਘ, ਸਾਥੀ ਦਲਜੀਤ ਸਿੰਘ, ਸਾਥੀ ਗੁਰਦੇਵ ਸਿੰਘ, ਮਨੋਜ ਕੁਮਾਰ, ਸਵਰਨ ਸਿੰਘ, ਸਾਥੀ ਪੂਰਨ ਚੰਦ, ਸਾਥੀ ਗਗਨਦੀਪ ਸਿੰਘ ਇੰਚਾਰਜ ਸਪੋਟ ਬਿਲਿੰਗ ਆਦਿ ਸਾਥੀਆਂ ਨੇ ਚੁਣੇ ਹੋਏ ਸਾਥੀਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸੰਘਰਸ਼ਾਂ 'ਚ ਵੱਧ ਤੋਂ ਵੱਧ ਯੋਗਦਾਨ ਪਾਉਣ ਸਬੰਧੀ ਸੁਚੇਤ ਕੀਤਾ।