ਕੁਲਦੀਪ ਸਿੰਘ ਭੱੁਲਰ, ਜੰਡਿਆਲਾ ਗੁਰੂ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਚਲਾਈ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਦੀ ਲੜੀ ਤਹਿਤ ਅੱਜ ਵਿਧਾਨ ਸਭਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਸਭ ਤੋਂ ਵੱਡੇ ਪਿੰਡ ਬੰਡਾਲਾ ਵਿਖੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨਂੀ ਨੇ ਸਿਹਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡੈਨੀ ਨੇ ਕਿਹਾ ਕਿ ਇਸ ਵੈਨ ਦਾ ਮੁੱਖ ਮਕਸਦ ਸਿਹਤ ਸੇਵਾਵਾ ਘਰ-ਘਰ ਪਹੁੰਚਉਣ ਲਈ ਜਨਤਾ ਨੂੰ ਜਾਗਰੂਕ ਕਰਨਾ ਅਤੇ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲ ਮੁਫਤ ਜਣੇਪਾ ਸੁਵਿਧਾ, ਕੈਂਸਰ ਦੇ ਇਲਾਜ ਸਬੰਧੀ ਵਿਤੀ ਸਹਾਇਤਾ, ਸਵਾਈਨ ਫਲੂ, ਹੈਪੇਟਾਇਟਸ, ਨਸ਼ਾ ਛੁਡਾਓ ਤੇ ਹੋਰ ਭਿਆਨਕ ਬਿਮਾਰੀਆ ਦੇ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਤਾਂ ਜੋ ਸੂਬੇ ਦੀ ਜਨਤਾ ਨੂੰ ਬਿਹਤਰ ਸਿਹਤ ਸੇਵਾਵਾ ਲੈ ਕੇ ਚੰਗੀ ਸਿਹਤ ਮਾਲਕ ਬਣ ਕੇ ਸੂਬੇ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਣ, ਇਸ ਮਕਸਦ ਲਈ ਪਿੰਡ-ਪਿੰਡ ਪਹੁੰਚ ਕਰਨ ਲਈ ਸਰਕਾਰ ਵੱਲੋਂ ਅੰਮਿ੍ਤਸਰ ਜਿਲੇ ਅੰਦਰ 5 ਵੈਨਾਂ ਦਾ ਪ੍ਬੰਧ ਕੀਤਾ ਹੈ। ਇਸ ਮੌਕੇ ਸੀਐਚਸੀ ਮਾਨਾਂਵਾਲਾ ਦੇ ਐਸਐਮÎਓ. ਡਾ. ਨਿਰਮਲ ਸਿੰਘ, ਖੁਸ਼ਵੰਤ ਸਿੰਘ, ਚਰਨਜੀਤ ਸਿੰਘ, ਕਸ਼ਮੀਰ ਸਿੰਘ ਕੰਗ, ਬਲਬੀਰ ਸਿੰਘ ਜੰਡ, ਲਖਵਿੰਦਰ ਸਿੰਘ, ਪਿ੍ਤਪਾਲ ਸਿੰਘ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।