ਜੇਐੱਨਐੱਨ, ਅੰਮਿ੍ਤਸਰ : ਮਿਊਂਸੀਪਲ ਯੂਥ ਇੰਪਲਾਇਜ਼ ਫੈੱਡਰੇਸ਼ਨ ਹਾਥੀ ਗੇਟ ਸਥਿਤ ਨਗਰ ਨਿਗਮ ਦੀ ਆਟੋ ਵਰਕਸ਼ਾਪ 'ਚ ਚੱਲ ਰਹੀਆਂ ਖ਼ਾਮੀਆਂ ਦੀ ਰਿਪੋਰਟ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਦੇਵੇਗੀ। ਪਹਿਲਾਂ ਵੀ ਮੇਅਰ ਦੇ ਵਿਜਟ ਤੋਂ ਬਾਅਦ ਕੰਮ ਪਟੜੀ 'ਤੇ ਆਇਆ ਸੀ ਪਰ ਹੁਣ ਫਿਰ ਤੋਂ ਆਟੋ ਵਰਕਸ਼ਾਪ 'ਚ ਸਾਮਾਨ ਨਾ ਹੋਣ ਕਾਰਜ ਮੁਲਾਜ਼ਮ ਪਰੇਸ਼ਾਨ ਹੋ ਰਹੇ ਹਨ। ਇਸ ਸਬੰਧੀ ਪ੍ਰਧਾਨ ਆਸ਼ੂ ਨਾਹਰ ਨੇ ਕਿਹਾ ਕਿ ਆਟੋ ਵਰਕਸ਼ਾਪ 'ਚ ਵਾਹਨਾਂ ਦੀ ਰਿਪੇਅਰ ਲਈ ਹਰ ਸਾਲ ਸਵਾ ਕਰੋੜ ਦੇ ਬਜਟ ਦਾ ਪ੍ਰਸਤਾਵ ਕੀਤਾ ਜਾਂਦਾ ਹੈ। ਉਹ ਪੈਸੇ ਲੱਗ ਕਿੱਥੇ ਰਹੇ ਹਨ, ਇਸ ਦਾ ਮੇਅਰ ਨਾਲ ਮਿਲ ਕੇ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਟੋ ਵਰਕਸ਼ਾਪ 'ਚ 1 ਸੁਪਰਵਾਈਜ਼ਰ, 2 ਸਟੋਰਮੈਨ, 5 ਮੈਕੇਨਿਕ ਅਤੇ ਹੋਰ ਤਿੰਨ ਮੁਲਾਜ਼ਮ ਸੁਪਰਵਾਈਜ਼ਰ ਦੇ ਅੰਡਰ ਤੈਨਾਤ ਹੈ। ਪਰ ਤਰਾਸਦੀ ਇਹ ਹੈ ਕਿ ਸਟੋਰ 'ਤੇ ਤਾਲਾ ਲੱਗਾ ਹੋਇਆ ਹੈ ਅਤੇ ਕਰੋੜਾਂ ਨਾਲ ਖ਼ਰੀਦੇ ਗਏ ਨਿਗਮ ਦੇ ਵਾਹਨਾਂ ਦੀ ਰਿਪੇਅਰ ਲਈ ਸਟੋਰ 'ਚ ਸਾਮਾਨ ਤਕ ਨਹੀਂ ਹੈ। ਸਵੱਛ ਭਾਰਤ ਅਭਿਆਨ ਤਹਿਤ ਨਿਗਮ ਨੇ ਚਾਰ ਕਰੋੜ ਅਤੇ ਉਸ ਤੋਂ ਬਾਅਦ ਦੋ ਕਰੋੜ ਦੀ ਮਸ਼ੀਨਰੀ ਲਈ ਸੀ ਪਰ ਰਿਪੇਅਰ ਨਾ ਹੋਣ ਦੀ ਵਜ੍ਹਾ ਨਾਲ ਕੰਮ 'ਚ ਪਰੇਸ਼ਾਨੀ ਆ ਰਹੀ ਹੈ। ਪਹਿਲਾਂ ਵੀ ਆਟੋ ਵਰਕਸ਼ਾਪ 'ਚ ਰਿਪੇਅਰ ਦਾ ਕੰਮ ਪੂਰਾ ਨਾ ਹੋਣ ਕਾਰਨ ਮਸ਼ੀਨਰੀ ਕੰਡਮ ਹੁੰਦੀ ਰਹੀ ਹੈ ਉਨ੍ਹਾਂ ਮੇਅਰ-ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਤੀ ਗੰਭੀਰ ਹੋਣ ਤਾਂ ਕਿ ਕਰੋੜਾਂ ਦੀ ਮਸ਼ੀਨਰੀ ਕਬਾੜ ਨਾ ਬਣੇ। ਏਨਾ ਹੀ ਨਹੀਂ ਨਿਗਮ ਆਉਣ ਵਾਲੇ ਠੇਕੇਦਾਰ ਵੀ ਹੁਣ ਦਿਖਣੇ ਬੰਦ ਹੋ ਗਏ ਹਨ। ਅਜਿਹੇ 'ਚ ਕੰਮ ਕਿਵੇਂ ਚੱਲੇਗਾ ਸਮਝ ਤੋਂ ਬਾਹਰ ਹੈ।

===

.

ਨਿਗਮ ਖਾਲੀ ਅਹੁਦੇ ਜਲਦੀ ਭਰੇ

ਗੁਰੂ ਨਗਰੀ ਦੀ ਸੇਵਾ 'ਚ ਕਰਮਚਾਰੀ ਹਮੇਸ਼ਾ ਹੀ ਤੈਨਾਤ ਰਹੇ ਹਨ ਪਰ ਮਸ਼ੀਨਰੀ ਦੀ ਘਾਟ 'ਚ ਮੁਲਾਜਮ ਵੀ ਪੂਰਾ ਕੰਮ ਨਹੀਂ ਕਰ ਪਾ ਰਹੇ। ਸਾਲਿਡ ਵੈਸਟ ਪ੍ਰਰਾਜੈਕਟ ਤਹਿਤ ਜਿਸ ਤਰ੍ਹਾਂ ਨਾਲ ਕੂੜਾ ਕੁਲੈਕਸ਼ਨ ਦਾ ਕੰਮ ਹੋ ਰਿਹਾ ਹੈ ਜੇਕਰ ਨਿਗਮ ਮੁਲਾਜ਼ਮ ਉਸ 'ਚ ਸਪੋਰਟ ਨਾ ਕਰਨ ਤਾਂ ਸ਼ਹਿਰ 'ਚ ਗੰਦਗੀ ਫੈਲੀ ਰਹੇਗੀ। ਉਨ੍ਹਾਂ ਦੀ ਮੰਗ ਹੈ ਕਿ ਨਿਗਮ ਕੂੜੇ ਦੀ ਲਿਫਟਿੰਗ ਦੀ ਆਪਣੀ ਮਸ਼ੀਨਰੀ ਖ਼ਰੀਦਣ ਤੋਂ ਇਲਾਵਾ ਮੁਲਾਜ਼ਮਾਂ ਵੀ ਭਰਤੀ ਕਰਦੇ ਹੋਏ ਖਾਲੀ ਅਹੁਦੇ ਭਰੇ ਤਾਂ ਕਿ ਸ਼ਹਿਰ ਦੀ ਸਫ਼ਾਈ ਦੇ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਹੋ ਸਕੇ।

====

ਪਦਉੱਨਤੀ 'ਤੇ ਗੰਭੀਰ ਨਹੀਂ ਅਧਿਕਾਰੀ

ਆਟੋ ਵਰਕਸ਼ਾਪ ਦੇ ਅਧਿਕਾਰੀ ਮੁਲਾਜ਼ਮਾਂ ਦੀ ਪਦਉੱਨਤੀ ਨੂੰ ਲੈ ਕੇ ਵੀ ਗੰਭੀਰ ਨਹੀਂ ਹੈ। ਬੀਤੇ ਸਮੇਂ 'ਚ ਯੂਨੀਅਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ 19 ਸਵੀਪਰਾਂ ਦੀ ਬਤੌਰ ਡਰਾਈਵਰ ਪਦਉੱਨਤੀ ਹੋਈ ਸੀ ਪਰ ਪਿਛਲੇ ਕਾਫ਼ੀ ਸਮੇਂ ਤੋਂ ਛੇ ਮੁਲਾਜ਼ਮਾਂ ਦੀ ਪਦਉੱਨਤੀ ਅਫ਼ਸਰਾਂ ਦੇ ਿਢੱਲੇ ਰਵੱਈਏ ਦੀ ਵਜ੍ਹਾ ਨਾਲ ਰੁਕੀ ਹੋਈ ਹੈ। ਇਸ ਸਬੰਧੀ ਪੰਜ ਮੈਂਬਰੀ ਕਮੇਟੀ ਵੀ ਬਣੀ ਹੋਈ ਹੈ ਪਰ ਵਾਰ-ਵਾਰ ਕਮੇਟੀ ਦੀਆਂ ਬੈਠਕਾਂ ਮੁਲਤਵੀ ਹੋ ਰਹੀਆਂ ਹੈ ਅਤੇ ਮੁਲਾਜ਼ਮ ਪਦਉੱਨਤੀ ਹੋਣ ਦਾ ਇੰਤਜਾਰ ਕਰ ਰਹੇ ਹਨ।

====

ਸਿਹਤ ਅਧਿਕਾਰੀ ਸੰਭਾਲੇ ਆਟੋ ਵਰਕਸ਼ਾਪ

1976 ਤੋਂ ਆਟੋ ਵਰਕਸ਼ਾਪ ਦਾ ਚਾਰਜ ਨਿਗਮ ਦਾ ਸਿਹਤ ਅਧਿਕਾਰੀ ਦੇਖ ਰਿਹਾ ਸੀ ਪਰ ਪਿਛਲੇ ਕੁੱਝ ਸਮੇਂ ਤੋਂ ਇਸ 'ਚ ਤਬਦੀਲੀ ਕਰਦੇ ਹੋਏ ਐਕਸੀਅਨ ਪੱਧਰ ਦੇ ਅਧਿਕਾਰੀ ਨੂੰ ਲਾ ਦਿੱਤਾ ਗਿਆ। ਸਫ਼ਾਈ ਕਰਮਚਾਰੀ, ਨਿਗਮ ਦੀ ਮਸ਼ੀਨਰੀ ਸਿਹਤ ਅਧਿਕਾਰੀ ਦੇ ਅਧੀਨ ਆਉਂਦੀ ਹੈ ਤਾਂ ਫਿਰ ਵਰਕਸ਼ਾਪ ਦਾ ਚਾਰਜ ਕਿਸੇ ਹੋਰ ਅਧਿਕਾਰੀ ਨੂੰ ਦੇਣ ਦਾ ਕਾਰਨ ਸਮਝ ਤੋਂ ਪਰੇ ਹੈ। ਇਸੇ ਪ੍ਰਕਿਰਿਆ ਨਾਲ ਸਿਰਫ ਨਿਗਮ ਕਰਮਚਾਰੀਆਂ ਨੂੰ ਹੀ ਨਹੀਂ ਸਗੋਂ ਸ਼ਹਿਰ ਵਾਸੀਆਂ ਨੂੰ ਵੀ ਪਰ।ੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।