ਕੁਲਦੀਪ ਸੰਤੂਨੰਗਲ, ਗੁਰੂ ਕਾ ਬਾਗ :

ਕਿਰਤੀ ਕਿਸਾਨ ਯੂਨੀਅਨ ਇਲਾਕਾ ਗੁਰੂ ਕਾ ਬਾਗ ਦੀ ਮੀਟਿੰਗ ਇਤਿਹਾਸਕ ਗੁਰਦੁਆਰਾ ਗੂਰੂ ਕਾ ਬਾਗ ਦੇ ਦੀਵਾਨ ਹਾਲ ਵਿਚ ਪ੍ਰਧਾਨ ਸਵਿੰਦਰ ਸਿੰਘ ਸਹਿਸਰਾਂ ਦੀ ਅਗਵਾਈ ਵਿਚ ਹੋਈ, ਜਿਸ 'ਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸਹਿਸਰਾ ਸ਼ਾਮਲ ਹੋਏ। ਇਸ ਮੌਕੇ ਛੀਨਾ ਨੇ ਦੱਸਿਆ ਕਿ ਕਿਸਾਨ ਮੋਰਚੇ ਵਿਚ ਸ਼ਹੀਦ ਹੋਏ ਅੰਗਰੇਜ ਸਿੰਘ ਕਾਮਲਪੁਰਾ ਦਾ ਸ਼ਰਧਾਜ਼ਲੀ ਸਮਾਗਮ ਮਿਤੀ 26 ਸਤੰਬਰ ਨੂੰ ਗੁਰਦੁਆਰਾ ਬਾਬਾ ਬਹਾਦੁਰ ਸ਼ਾਹ ਪਿੰਡ ਖਤਰਾਏ ਖੁਰਦ ਦੇ ਦੀਵਾਨ ਹਾਲ 'ਚ ਕੀਤਾ ਜਾਵੇਗਾ। ਜਿਸ 'ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਹਰਜਿੰਦਰ ਸਿੰਘ ਟਾਂਡਾ, ਕੰਵਲਪ੍ਰਰੀਤ ਸਿੰਘ ਪੰਨੂੰ ਆਦਿ ਹਾਜ਼ਰ ਹੋਣਗੇ।

ਇਸ ਮੌਕੇ ਕਿਸਾਨ ਆਗੂਆਂ ਨੇ ਸਮੂਹ ਲੋਕਾਂ ਨੂੰ ਵੱਡੀ ਗਿਣਤੀ 'ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੰਗਰੇਜ ਸਿੰਘ ਕਾਮਲਪੁਰਾ ਪਿਛਲੇ 20 ਸਾਲ ਤੋਂ ਜੱਥੇਬੰਦੀ ਦਾ ਜੂਝਾਰੂ ਸਾਥੀ ਸੀ, ਜੋ ਇਕ ਸਰਦੇ-ਪੁਜਦੇ ਘਰੋਂ ਹੋਣ ਦੇ ਬਾਵਜੂਦ ਕਿਸਾਨ ਲਹਿਰ ਦਾ ਉਪਾਸਕ ਸੀ। ਉਹ ਜਿੱਥੇ ਦਿੱਲੀ ਲਗਾਤਾਰ ਜੱਥਿਆਂ ਵਿੱਚ ਹਾਜ਼ਰੀ ਭਰ ਰਿਹਾ ਸੀ, ਉਥੇ ਉਹ ਹਰ ਸਥਾਨਕ ਪੋ੍ਗਰਾਮ 'ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸੀ। ਕਿਸਾਨ ਆਗੂਆਂ ਕਿਹਾ ਕਿ ਸਾਥੀ ਅੰਗਰੇਜ ਸਿੰਘ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਕਿਸਾਨ ਲਹਿਰ ਨੂੰ ਵੀ ਸਾਥੀ ਦੇ ਚਲੇ ਜਾਣ ਨਾਲ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ।

ਇਸ ਤੋਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਗੁਰੂ ਕਾ ਬਾਗ ਦੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਸਾਥੀ ਸਵਿੰਦਰ ਸਿੰਘ ਸਹਿਸਰਾਂ ਨੂੰ ਪ੍ਰਧਾਨ, ਗਰਦੀਪ ਸਿੰਘ ਕੋਟਲੀ ਨੂੰ ਸਕੱਤਰ, ਮਨਿੰਦਰ ਸਿੰਘ ਸਹਿਸਰਾਂ ਨੂੰ ਖ਼ਜ਼ਾਨਚੀ, ਕ੍ਰਿਪਾਲ ਸਿੰਘ ਤੇੜਾ ਨੂੰ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਰਾਣੇ ਵਾਲੀ ਨੂੰ ਮੀਤ ਪ੍ਰਧਾਨ, ਧੰਨਵੰਤ ਸਿੰਘ ਸਹਿਸਰਾਂ ਨੂੰ ਪ੍ਰਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬਲਬੀਰ ਸਿੰਘ ਸਹਿਸਰਾਂ, ਸੂਬੇਦਾਰ ਜੋਗਿੰਦਰ ਸਿੰਘ, ਜੋਰਾਵਰ ਸਿੰਘ ਘੁਕੇਵਾਲੀ, ਪਰਗਟ ਸਿੰਘ ਸਹਿਸਰਾਂ, ਿਝਰਮਲ ਸਿੰਘ ਰਾਣੇਵਾਲੀ, ਸਰਪੰਚ ਹਰਪਾਲ ਸਿੰਘ, ਗੁਰਵੰਤ ਸਿੰਘ ਸਹਿਸਰਾਂ ਪੱਤੀ ਰਾਮਪੁਰਾ, ਮਲਕੀਤ ਸਿੰਘ ਘੁਕੇਵਾਲੀ, ਜਗਜੀਤ ਸਿੰਘ ਸਹਿਸਰਾਂ ਪੱਤੀ ਦਾਊਦ, ਜੂਝਾਰੂ ਸਿੰਘ ਤੇੜਾ ਖੁਰਦ ਨੂੰ ਕਮੇਟੀ ਮੈਂਬਰ ਲਿਆ ਗਿਆ।