ਜੇਐੱਨਐੱਨ, ਅੰਮਿ੍ਤਸਰ : 18 ਅਗਸਤ ਨੂੰ ਹੋਏ ਦੋਹਰੇ ਹੱਤਿਆਕਾਂਡ ਵਿਚ ਇਨਸਾਫ ਨਾ ਮਿਲਣ 'ਤੇ ਪੀੜਤ ਪਰਿਵਾਰਾਂ ਨੇ ਸੋਮਵਾਰ ਦੀ ਦੁਪਹਿਰ ਮਜੀਠਾ ਰੋਡ ਥਾਣੇ ਦੇ ਬਾਹਰ ਧਰਨਾ ਲਗਾਇਆ। ਇਕ ਘੰਟੇ ਤਕ ਆਵਾਜਾਈ ਪ੍ਰਭਾਵਿਤ ਰਹੀ। ਪੀੜਤ ਪਰਿਵਾਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇੰਸਪੈਕਟਰ ਗੁਰਮੀਤ ਸਿੰਘ ਮੱਲੀ ਨੂੰ ਸੜਕ 'ਤੇ ਆ ਕੇ ਪੀੜਤ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦੇਣਾ ਪਿਆ। ਇਸ ਤੋਂ ਬਾਅਦ ਲੋਕ ਸ਼ਾਂਤ ਹੋਏ ਤੇ ਧਰਨਾ ਚੁੱਕਿਆ ਗਿਆ। ਪੀੜਤ ਪਰਿਵਾਰਾਂ ਨੇ ਉਨਾਂ੍ਹ ਸ਼ੱਕੀਆਂ ਦੇ ਪੋਸਟਰ ਆਪਣੇ ਹੱਥ 'ਚ ਫੜ ਰੱਖੇ ਸਨ, ਜਿਨਾਂ੍ਹ 'ਤੇ ਹੁਣ ਤਕ ਪੁਲਿਸ ਨੇ ਕਿਸੇ ਤਰਾਂ੍ਹ ਦੀ ਕਾਰਵਾਈ ਨਹੀਂ ਕੀਤੀ। ਮਿ੍ਤਕ ਮਨੀਸ਼ ਸ਼ਰਮਾ ਦੀ ਪਤਨੀ ਸ਼ਮਾ ਸ਼ਰਮਾ, ਭਰਾ ਪ੍ਰਦੀਪ ਸ਼ਰਮਾ ਤੇ ਮਿ੍ਤਕ ਵਿਕਰਮਜੀਤ ਸਿੰਘ ਦੀ ਪਤਨੀ ਕੋਮਲਪ੍ਰਰੀਤ ਕੌਰ, ਭਰਾ ਸਿਮਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਮਨੀ ਿਢੱਲੋਂ ਨੂੰ ਤਾਂ ਕਾਬੂ ਕਰ ਲਿਆ ਹੈ। ਪਰ ਲੜਾਈ ਕਰਵਾਉਣ ਵਾਲੇ ਤਰੁਣਪ੍ਰਰੀਤ ਸਿੰਘ, ਸੌਰਵ ਤੇ ਜੋਬਨ ਨਾਂ ਦੇ ਨੌਜਵਾਨਾਂ ਨੂੰ ਹੁਣ ਤਕ ਐੱਫਆਈਆਰ 'ਚ ਨਾਮਜ਼ਦ ਨਹੀਂ ਕੀਤਾ ਗਿਆ ਹੈ। ਸਿਮਰਨ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਉਸ ਦੇ ਭਰਾ ਵਿਕਰਮਜੀਤ ਨੇ ਤਰੁਣਪ੍ਰਰੀਤ, ਸੌਰਵ ਤੇ ਜੋਬਨ ਦਾ ਨਾਂ ਲਿਆ ਸੀ।

ਪੁਲਿਸ ਨੇ ਘਟਨਾ ਦੇ ਬਾਅਦ ਤਿੰਨਾਂ ਨੂੰ ਹਿਰਾਸਤ 'ਚ ਲੈ ਕੇ ਥਾਣੇ 'ਚ ਵੀ ਰੱਖਿਆ ਸੀ ਪਰ ਦਬਾਅ ਕਾਰਨ ਤਿੰਨਾਂ 'ਤੇ ਕਿਸੇ ਤਰਾਂ੍ਹ ਦੀ ਕਾਰਵਾਈ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ 18 ਅਗਸਤ ਦੀ ਸ਼ਾਮ ਮਜੀਠਾ ਰੋਡ 'ਤੇ ਮੂੰਹ 'ਤੇ ਕੇਕ ਮਲਣ ਨੂੰ ਲੈ ਕੇ ਹੋਏ ਝਗੜੇ 'ਚ ਮਨੀਸ਼ ਸ਼ਰਮਾ ਤੇ ਉਸ ਦੇ ਦੋਸਤ ਵਿਕਰਮਜੀਤ ਸਿੰਘ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਉਕਤ ਮਾਮਲੇ 'ਚ ਪੁਲਿਸ ਗੋਲੀਆਂ ਚਲਾਉਣ ਵਾਲੇ ਮਨੀ ਿਢੱਲੋਂ ਤੇ ਉਸ ਦੇ ਸਾਥੀ ਨੂੰ ਗਿ੍ਫਤਾਰ ਕਰ ਲਿਆ ਸੀ। ਜਦਕਿ 15-18 ਅਣਪਛਾਤੇ ਮੁਲਜ਼ਮਾਂ ਦੀ ਪਛਾਣ ਅੱਜ ਤਕ ਨਹੀਂ ਕਰ ਸਕੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਤੋਂ ਤਿੰਨ ਮਹੀਨੇ ਪਹਿਲਾਂ ਹੋਏ ਝਗੜੇ ਦਾ ਬਦਲਾ ਲੈਣ ਲਈ ਦੋਵਾਂ ਦੋਸਤਾਂ ਨੂੰ ਉੱਥੇ ਜਾਣ-ਬੁੱਝ ਕੇ ਸੱਦਿਆ ਗਿਆ ਸੀ।