ਪੱਤਰ ਪੇ੍ਰਰਕ, ਅੰਮਿ੍ਤਸਰ : ਸੋਮਵਾਰ ਤੜਕਸਾਰ ਖਾਸਾ ਚੌਂਕ 'ਚ ਫਰੂਟ ਵਾਲੀਆਂ ਦੋ ਦੁਕਾਨਾਂ ਦਾ ਸ਼ਾਰਟ ਸ਼ਰਕਟ ਹੋਣ ਨਾਲ ਪੂਰੀ ਤਰਾਂ੍ਹ ਸੜ ਕੇ ਸੁਆਹ ਹੋ ਗਈਆਂ ਹਨ। ਇਸ ਸਬੰਧੀ ਦੁਕਾਨਦਾਰ ਲਖਵਿੰਦਰ ਸਿੰਘ ਵਾਸੀ ਚੱਕ ਮੁੁਕੰਦ ਤੇ ਦੁਕਾਨਦਾਰ ਤਜਿੰਦਰ ਸਿੰਘ ਵਾਸੀ ਪਿੰਡ ਖੁਰਮਣੀਆਂ ਨੇ ਦੱਸਿਆ ਕਿ ਅੱਜ ਤੜਕਸਾਰ ਤਿੰਨ ਵਜੇ ਦੇ ਕਰੀਬ ਸ਼ਾਰਟ ਸ਼ਰਕਟ ਹੋਣ ਕਰ ਕੇ ਦੋ ਦੁਕਾਨਾਂ ਅੰਦਰ ਅੱਗ ਲੱਗ ਗਈ ਤੇ ਇਸ ਬਾਰੇ ਜਦੋਂ ਅਸੀਂ ਉਥੇ ਪਹੁੰਚੇ ਤਾਂ ਬਹੁਤ ਭਿਆਨਕ ਅੱਗ ਲੱਗੀ ਹੋਈ ਸੀ। ਉਨ੍ਹਾਂ ਖ਼ੁਦ ਤੇ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦਾ ਯਤਨ ਕੀਤਾ, ਪਰ ਭਿਆਨਕ ਅੱਗ 'ਤੇ ਕਾਬੂ ਪਾਉਣਾ ਸਾਡੇੇ ਵੱਸੋਂ ਬਾਹਰ ਹੋ ਗਿਆ। ਅੱਗ ਦੇ ਹੋਰ ਜ਼ਿਆਦਾ ਵਧਣ ਦੇ ਖ਼ਦਸ਼ੇ ਕਾਰਨ ਫਾਇਰ ਬਿ੍ਗੇਡ ਨਾਲ ਸੰਪਰਕ ਕੀਤਾ, ਜਿਸ ਨਾਲ ਭਿਆਨਕ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਲਖਵਿੰਦਰ ਸਿੰਘ ਨੇੇ ਦੱਸਿਆ ਕਿ ਉਨ੍ਹਾਂ ਦਾ 60 ਹਜ਼ਾਰ ਰੁਪਏ ਦੇ ਫ਼ਲ ਸੜਨ ਤੋਂ ਇਲਾਵਾ ਕਰੀਬ ਦੋ ਲੱਖ ਰੁਪਏ ਦਾ ਹੋਰ ਸਾਮਾਨ ਵੀ ਸੜ ਗਿਆ, ਜਿਸ ਵਿਚ ਚਾਰ ਰੇਹੜੀਆਂ, ਜਨਰੇਟਰ, 3 ਕੂਲਰ, 4 ਪੱਖੇ, 1 ਟੀਵੀ, 5 ਮੰਜੇ ਬਿਸਤਰੇ, 2 ਕੰਪਿਊਟਰ ਕੰਡੇ ਆਦਿ ਸਾਮਾਨ ਸ਼ਾਮਲ ਹੈ।

ਇਸੇ ਤਰਾਂ੍ਹ ਹੀ ਤਜਿੰਦਰ ਸਿੰਘ ਨੇ ਵੀ ਦੱਸਿਆ ਕਿ ਸਾਡਾ ਵੀ ਦੋੋ ਲੱਖ ਰੁਪਏ ਦੇ ਕਰੀਬ ਫ਼ਲ ਤੇ ਹੋਰ ਸਾਮਾਨ ਸੜ ਚੁੱਕਾ ਹੈ। ਇਸ ਦੌਰਾਨ ਦੁਖੀ ਮਨ ਨਾਲ ਲਖਵਿੰਦਰ ਸਿੰਘ, ਸਕੱਤਰ ਸਿੰਘ ਤੇ ਤਜਿੰਦਰ ਸਿੰਘ ਨੇ ਪੰਜਾਬ ਸਰਕਾਰ, ਪ੍ਰ੍ਸ਼ਾਸਨ ਅਤੇ ਹੋਰ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੂੰੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ, ਕਿਉਂਕਿ ਉਨ੍ਹਾਂ ਦਾ ਇਹ ਸਭ ਕੁਝ ਹੀ ਰੋਟੀ ਦਾ ਸਾਧਨ ਸੀ, ਇਸ ਕਰਕੇ ਉਨ੍ਹਾਂ ਦਾ ਦੁਬਾਰਾ ਪੈਰਾਂ ਸਿਰ ਹੋਣਾ ਬੜਾ ਹੀ ਮੁਸ਼ਕਲ ਹੈ। ਉਨਾਂ੍ਹ ਕਿਹਾ ਕਿ ਇਸ ਸਬੰਧੀ ਪੁਲਿਸ ਚੌਕੀ ਖਾਸਾ ਵਿਖੇ ਜਾਣਕਾਰੀ ਦੇ ਦਿੱਤੀ ਹੈ।