v> ਮਨੋਜ ਕੁਮਾਰ, ਅੰਮ੍ਰਿਤਸਰ : ਸੋਮਵਾਰ ਰਾਤ ਸਰਵਿਸ ਰਿਵਾਲਵਰ 'ਚੋਂ ਗੋਲੀ ਚੱਲਣ ਨਾਲ ਇਕ ਏਐਸਆਈ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪੀਸੀਆਰ ਵਿਚ ਤਾਇਨਾਤ ਏਐੱਸਆਈ ਕਾਬਲ ਸਿੰਘ ਸੋਮਵਾਰ ਰਾਤ ਡਿਊਟੀ ਉਤੇ ਸੀ। ਰਾਤ ਸਵਾ ਗਿਆਰਾਂ ਵਜੇ ਜਦੋਂ ਉਹ ਖਾਣਾ ਖਾਣ ਲਈ ਮਾਲ ਮੰਡੀ ਸਥਿਤ ਪਰ ਆਪਣੇ ਕਮਰੇ ਵਿਚ ਗਿਆ ਤਾਂ ਅਚਾਨਕ ਸਰਵਿਸ ਰਿਵਾਲਵਰ ਵਿੱਚੋਂ ਗੋਲੀ ਚੱਲ ਜਾਣ ਉਤੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ਉਤੇ ਪੁੱਜ ਗਏ ਤੇ ਲਾਸ਼ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

Posted By: Tejinder Thind