ਆਰੀਅਨ ਚੱਠਾ ਜ਼ਿਲ੍ਹਾ ਪ੍ਰਧਾਨ ਨਿਯੁਕਤ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਿਵ ਸੈਨਾ ਭਾਰਤੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਅਜੇ ਠਾਕਰੇ ਦੀ ਅਗਵਾਈ ਵਿਚ ਰਾਸ਼ਟਰੀ ਚੇਅਰਮੈਨ ਦੇ ਡਾ.ਅਸ਼ਵਨੀ ਅਰੋੜਾ ਦੇ ਹਸਪਤਾਲ ਫਾਸਟ ਕੇਅਰ ਵਿਚ ਹੋਈ। ਜਿਸ ਵਿਚ ਵਿਸ਼ੇਸ਼ ਤੌਰ
Publish Date: Sun, 07 Dec 2025 04:22 PM (IST)
Updated Date: Sun, 07 Dec 2025 04:24 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਿਵ ਸੈਨਾ ਭਾਰਤੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਅਜੇ ਠਾਕਰੇ ਦੀ ਅਗਵਾਈ ਵਿਚ ਰਾਸ਼ਟਰੀ ਚੇਅਰਮੈਨ ਦੇ ਡਾ.ਅਸ਼ਵਨੀ ਅਰੋੜਾ ਦੇ ਹਸਪਤਾਲ ਫਾਸਟ ਕੇਅਰ ਵਿਚ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਪ੍ਰਧਾਨ ਅਜੇ ਸੇਠ ਪਹੁੰਚੇ। ਅਜੇ ਸੇਠ, ਡਾ. ਅਸ਼ਵਨੀ ਅਰੋੜਾ ਤੇ ਅਜੇ ਠਾਕਰੇ ਨੇ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਆਰਿਅਨ ਚੱਠਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਦੇ ਹੋਏ ਇਕ ਦਰਸ਼ਨ ਦੇ ਕਰੀਬ ਨੌਜਵਾਨਾਂ ਨੂੰ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਸ਼ਰਾਰਤੀ ਲੋਕ ਪੰਜਾਬ ਦੀ ਮਾਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਪਿਛਲੇ ਲੰਮੇਂ ਸਮੇਂ ਤੋਂ ਨਸ਼ੇ ਅਤੇ ਅੱਤਵਾਦ ਖਿਲਾਫ਼ ਚਲਾਈ ਗਈ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਨੌਜਵਾਨ ਪਾਰਟੀ ਨਾਲ ਜੁੜ ਰਹੇ ਹਨ ਅਤੇ ਜਲਦ ਹੀ ਗੁਰੂ ਨਗਰੀ ਅੰਮ੍ਰਿਤਸਰ ਵਿਚ ਨਸ਼ੇ ਅਤੇ ਅੱਤਵਾਦ ਖਿਲਾਫ਼ ਵਿਸ਼ਾਲ ਯਾਤਰਾ ਸ਼੍ਰੀ ਦੁਰਗਿਆਣਾ ਮੰਦਰ ਤੋਂ ਜਲਿਆਂਵਾਲਾ ਬਾਗ਼ ਤੱਕ ਕੱਢੀ ਜਾਵੇਗੀ। ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਆਰਿਅਨ ਚੱਠਾ ਨੇ ਰਾਸ਼ਟਰੀ ਪ੍ਰਧਾਨ ਅਜੇ ਸੇਠ, ਡਾ.ਅਸ਼ਵਨੀ ਅਰੋੜਾ ਤੇ ਅਜੇ ਠਾਕਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੌ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹੈ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਪੰਜਾਬ ਯੂਥ ਪ੍ਰਧਾਨ ਅਮਿਤ ਵਰਮਾ, ਪੰਜਾਬ ਜਨਰਲ ਸਕੱਤਰ ਮਨਮੋਹਨ, ਪੰਜਾਬ ਸਕੱਤਰ ਕ੍ਰਿਸ਼ਨ ਭਾਰਦਵਾਜ, ਬੰਟੀ ਕੁਮਾਰ, ਸੰਜੀਵ ਕੁਮਾਰ, ਪ੍ਰਿੰਸ ਸੰਧੂ, ਰਾਜਨ ਕਟਾਰੀਆ, ਸਾਹਿਲ, ਅੰਕੁਸ਼, ਅਨਮੋਲ ਆਦਿ ਹਾਜ਼ਰ ਸਨ।