ਪਿ੍ੰਸ, ਬਿਆਸ : ਅੰਮਿ੍ਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਕੰਬੋਅ ਤੇ ਘਰਿੰਡਾ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤੇ ਕਥਿਤ ਦੋਸ਼ੀਆਂ ਖਿਲਾਫ ਮਾਮਲੇ ਦਰਜ ਕੀਤੇ ਜਾਣ ਦੀ ਖਬਰ ਹੈ। ਪੱਤਰਕਾਰਾਂ ਨੂੰ ਮਿਲੀ ਜਾਣਕਾਰੀ ਵਿਚ ਥਾਣਾ ਕੰਬੋਅ ਦੇ ਏਐੱਸਆਈ ਨਾਨਕ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀ ਗਸ਼ਤ ਦੇ ਸਬੰਧ 'ਚ ਟੀ ਪੁਆਇੰਟ ਨਬੀਪੁਰ ਮੌਜੂਦ ਸਨ ਕਿ ਪਿੰਡ ਨਿਜਾਮਪੁਰਾ ਤਰਫੋਂ ਆ ਰਹੇ ਕਥਿਤ ਦੋਸ਼ੀ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਤਲਾਸ਼ੀ ਕਰਨ ਤੇ ਉਸ ਪਾਸੋਂ 35 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਕਾਰਵਾਈ ਕਰਦਿਆਂ ਏਐੱਸਆਈ ਪਰਮਜੀਤ ਸਿੰਘ ਵਲੋਂ ਕਥਿਤ ਦੋਸ਼ੀ ਲਵਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਫਤਿਹਗੜ ਸ਼ੁਕਰਚੱਕ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਥਾਣਾ ਘਰਿੰਡਾ ਦੇ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਸਮੇਤ ਕਰਮਚਾਰੀਆਂ ਗਸ਼ਤ ਸਬੰਧੀ ਦਾਣਾ ਮੰਡੀ ਹੁਸ਼ਿਆਰ ਨਗਰ ਪੁੱਜੇ ਤਾਂ ਪੈਦਲ ਆ ਰਿਹਾ ਕਥਿਤ ਦੋਸ਼ੀ ਪੁਲਿਸ ਪਾਰਟੀ ਨੂੰ ਦੇਖ ਜੇਬ ਵਿੱਚੋਂ ਕੋਈ ਚੀਜ਼ ਸੁੱਟਣ ਲੱਗਾ, ਜਿਸ ਨੂੰ ਕਾਬੂ ਕਰਕੇ ਚੈਕ ਕਰਨ ਤੇ ਉਸ ਪਾਸੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਏਐੱਸਆਈ ਰਛਪਾਲ ਸਿੰਘ ਵਲੋਂ ਕਥਿਤ ਦੋਸ਼ੀ ਅਕਾਸ਼ਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਕੱਲੇਵਾਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।