ਪੱਤਰ ਪ੍ਰਰੇਰਕ, ਤਰਨਤਾਰਨ : ਐਂਟੀ ਰੈਬੀਜ਼ ਵਰਕਸ਼ਾਪ ਸਿਵਲ ਸਰਜਨ ਦਫ਼ਤਰ ਤਰਨਤਾਰਨ ਅਨੈਕਸੀ ਹਾਲ ਵਿਖੇ ਲਾਈ ਗਈ। ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲਾਈ ਗਈ ਇਸ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸੁਮਨ ਵਧਾਵਨ ਨੇ ਦੱਸਿਆ ਕਿ ਹਲਕਾਅ (ਰੈਬੀਜ਼) ਨੂੰ ਅਣਦੇਖਾ ਨਾ ਕਰੋ, ਕੁੱਤਿਆਂ ਤੋਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ। ਉਨ੍ਹਾਂ ਨੇ ਰੈਬੀਜ਼ ਦੇ ਲੱਛਣ ਬਾਰੇ ਵਿਸਥਾਰ ਵਿਚ ਦੱਸਿਆ, ਜਿਵੇਂ ਬੁਖਾਰ, ਬੇਹੋਸ਼ੀ, ਗਲੇ ਵਿਚ ਖਾਰਸ਼, ਭੁੱਖ ਦਾ ਘੱਟਣਾ, ਸਾੜਵਾਂ ਦਰਦ, ਫੋੜੇ ਹੋਣਾ, ਨਿਗਲਣ ਵਿਚ ਮੁਸ਼ਕਿਲ ਹੋਣਾ, ਚਮਕ ਅਤੇ ਉੱਚੀ ਆਵਾਜ਼ ਬਰਦਾਸ਼ਤ ਨਾ ਹੋਣਾ, ਕੋਰੈਈਜਾ ਜਾਂ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੁੱਤੇ ਦੁਆਰਾ ਕੱਟੇ ਜਾਣ ਤੇ ਇਲਾਜ ਲਈ ਟੀਕੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰ ਵਿਚ ਮੁਫ਼ਤ ਲਾਏ ਜਾਂਦੇ ਹਨ। ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਨੇ ਰੈਬੀਜ਼ ਤੋਂ ਬਚਾਅ ਲਈ ਹੇਠ ਲਿਖੇ ਤਰੀਕੇ ਅਪਣਾੳਣ ਲਈ ਕਿਹਾ ਗਿਆ। ਜਾਨਵਰ ਦੇ ਵੱਢੇ ਜਾਂ ਖਰੋਚਣਾ ਨੂੰ ਅਣਦੇਖਾ ਨਾ ਕਰੋ। ਜ਼ਖ਼ਮ ਨੂੰ ਜਲਦੀ ਤੋਂ ਜਲਦੀ ਪਾਣੀ ਅਤੇ ਸਾਬਣ ਨਾਲ ਧੋਵੋ। ਬਿਨਾਂ ਕਿਸੇ ਦੇਰੀ ਤੋਂ ਡਾਕਟਰ, ਹਸਪਤਾਲ ਨਾਲ ਰੈਬੀਜ਼ ਦੇ ਇਲਾਜ ਲਈ ਸੰਪਰਕ ਕਰੋ। ਇਹ ਗੱਲ ਨੂੰ ਯਾਦ ਰੱਖੋ ਕਿ ਕੁੱਤੇ ਰਾਹੀਂ ਕੱਟੇ ਹੋਏ ਜ਼ਖ਼ਮ 'ਤੇ ਘਰੇਲੂ ਇਲਾਜ ਜਿਵੇਂ ਮਿਰਚਾਂ, ਤੇਲ, ਚੂਨਾ, ਜੜ੍ਹੀਆਂ-ਬੂਟੀਆਂ, ਸੁਪਾਰੀ, ਪੱਤੇ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਦਫ਼ਤਰ ਦਾ ਸਟਾਫ਼ ਹਾਜ਼ਰ ਸਨ।