ਰਮੇਸ਼ ਰਾਮਪੁਰਾ, ਅੰਮਿ੍ਤਸਰ : ਲੋਕ ਮੰਚ ਅੰਮਿ੍ਤਸਰ ਵੱਲੋਂ ਵਿਰਸਾ ਵਿਹਾਰ ਵਿਖੇ ਡਾ. ਗੁਰਦਿਆਲ ਸਿੰਘ ਫੁੱਲ 29ਵਾਂ ਯਾਦਗਾਰੀ ਬਾਲ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ, ਲੋਕ ਗੀਤ, ਚਿੱਤਰਕਾਰੀ, ਕਵੀਸ਼ਰੀ, ਨਾਟਕ, ਸੋਲੋ ਡਾਂਸ ਅਤੇ ਪੰਜਾਬ ਦੇ ਲੋਕ ਨਾਚ ਭੰਗੜਾ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਨਾਲ ਦਰਸਕਾਂ ਦਾ ਮਨ ਮੋਹ ਲਿਆ। ਇਸ ਸੱਭਿਆਚਾਰਕ ਮੇਲੇ ਦੇ ਮੇਜ਼ਬਾਨ ਪ੍ਰਬੰਧਕ ਸ਼੍ਰੋਮਣੀ ਨਾਟਕਕਾਰ ਅਤੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ, ਜਦ ਕਿ ਇਸ ਮੇਲੇ ਦੇ ਮੁੱਖ ਸੰਚਾਲਕ, ਮੇਲਾ ਪ੍ਰਬੰਧਕ ਤੇ ਮੰਚ ਲੋਕ ਅੰਮਿ੍ਤਸਰ ਦੇ ਪ੍ਰਧਾਨ ਪੰਡਤ ਕਿ੍ਸ਼ਨ ਦਵੇਸਰ ਨੇ ਵਿਦਿਆਰਥੀਆਂ ਦੀ ਮਨਮੋਹਕ ਪੇਸ਼ਕਾਰੀਆਂ ਲਈ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਪ੍ਰਧਾਨਗੀ ਮੰਡਲ ਵੱਲੋਂ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਇਸ ਮੇਲੇ 'ਚ ਜੱਜਾਂ ਦੀ ਭੂਮਿਕਾ ਗੁਰਸੇਵਕ ਸਿੰਘ ਨਾਗੀ, ਸਤਬੀਰ ਸਿੰਘ, ਅੰਮਿ੍ਤਪਾਲ ਸਿੰਘ, ਮਰਕਸ਼ਪਾਲ ਗੁਮਟਾਲਾ ਅਤੇ ਆਤਮਾ ਸਿੰਘ ਵੱਲੋਂ ਨਿਭਾਈ ਗਈ, ਜਦ ਕਿ ਮੰਚ ਸੰਚਾਲਨ ਲੈਕਚਰਾਰ ਕਰਮਜੀਤ ਕੌਰ ਅਤੇ ਨਿਮਰਤ ਪਾਲ ਕੌਰ ਵੱਲੋਂ ਕੀਤਾ ਗਿਆ। ਵੱਖ-ਵੱਖ ਸਕੂਲਾਂ ਦੇ ਪਹੁੰਚੇ ਹੋਏ ਪਿ੍ਰੰਸੀਪਲਾਂ ਅਤੇ ਅਧਿਆਪਕਾਂ ਨੇ ਮੇਲੇ ਦੀ ਰੌਣਕ 'ਚ ਅਹਿਮ ਭੂਮਿਕਾ ਨਿਭਾਈ। ਜੂਨੀਅਰ ਅਤੇ ਸੀਨੀਅਰ ਵਰਗ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਬੰਧਕੀ ਟੀਮ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਮੇਲੇ 'ਚ ਪਹੁੰਚੀਆਂ ਸ਼ਖਸੀਅਤਾਂ ਲਈ ਲੰਗਰ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਨਾਥ ਦੀ ਖੂਹੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਗਾ ਕਲਾਂ ਅੰਮਿ੍ਤਸਰ ਅਤੇ ਕੁਲਵੰਤ ਸਿੰਘ ਬਾਜਵਾ ਮੱਲੂ ਨੰਗਲ ਵੱਲੋਂ ਕੀਤੀ ਗਈ। ਸੱਭਿਆਚਾਰਕ ਮੇਲੇ ਦੌਰਾਨ ਡਾ. ਸੰਗੀਤ ਫੁੱਲ, ਪਿ੍ਰੰ. ਹਰਚਰਨ ਸਿੰਘ ਕਠਾਣੀਆ, ਮੰਗਲ ਸਿੰਘ ਕਿਸ਼ਨਪੁਰੀ, ਹਰਪਾਲ ਸਿੰਘ, ਡਾ. ਕੰਵਲਇੰਦਰ ਕੌਰ, ਅਮਨਦੀਪ ਸਿੰਘ ਫੁੱਲ, ਕਰਮਜੀਤ ਕੌਰ, ਪਿ੍ਰੰ. ਅਵਤਾਰ ਸਿੰਘ, ਮੁਕੇਸ਼ ਕੁੰਦਰਾ, ਪ੍ਰਰੋਫੈਸਰ ਕੰਵਲਜੀਤ ਕੌਰ ਟੀਨਾ, ਪ੍ਰਰੋਫੈਸਰ ਕਰਨਦੀਪ ਫੁੱਲ ਅਤੇ ਜੀਵਨਜੋਤੀ ਫੁੱਲ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।