ਰਵੀ ਖਹਿਰਾ, ਖਡੂਰ ਸਾਹਿਬ : ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਵਿਖੇ ਨਰਸਰੀ ਤੋਂ ਯੂਕੇਜੀ ਕਲਾਸਾਂ ਦੀ ਸਾਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਖੇਡਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਕੂਲ ਦੀ ਪਰੰਪਰਾ ਅਨੁਸਾਰ ਨਰਸਰੀ ਤੋ ਯੂਕੇਜੀ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦ ਦਾ ਗਾਇਨ ਕੀਤਾ ਗਿਆ। ਉਪਰੰਤ ਪਿ੍ੰਸੀਪਲ ਅਮਰਜੀਤ ਸਿੰਘ ਵੱਲੋਂ ਖੇਡਾਂ ਦੀ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਖੇਡਾਂ ਵਿਚ ਲੜਕੇ ਅਤੇ ਲੜਕੀਆਂ ਦੀ 5 ਮੀਟਰ ਦੌੜ, ਡੱਡੂ ਦੌੜ, ਰਿੰਗ ਅਤੇ ਕੋਨ ਰੇਸ, ਵਨ ਲੈੱਗ ਰੇਸ, ਹਰਡਲ ਰੇਸ ਅਤੇ ਰਿਲੇਅ ਰੇਸ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ 192 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿਚ 96 ਵਿਦਿਆਰਥੀਆਂ ਨੇ ਜਿੱਤ ਪ੍ਾਪਤ ਕੀਤੀ। ਸਕੂਲ ਦੇ ਪਿੰ੍ਸੀਪਲ ਅਮਰਜੀਤ ਸਿੰਘ ਵੱਲੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲ ਵੰਡੇ ਗਏ। ਇਸ ਮੌਕੇ ਗੁਰਜੀਤ ਕੌਰ, ਦੋਵੇਂ ਡੀਪੀ ਰਵੀਇੰਦਰ ਸਿੰਘ ਤੇ ਰਾਜਬੀਰ ਕੌਰ, ਸੰਗੀਤ ਅਧਿਆਪਕ ਗੁਰਮੁੱਖ ਸਿੰਘ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।