ਕੁਲਦੀਪ ਸੰਤੂਨੰਗਲ, ਗੁਰੂ ਕਾ ਬਾਗ :

ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਛੀਨਾ ਹਰਸ਼ਾ ਵਿਚਲਾ ਕਿਲਾ ਵਿਖੇ ਸਥਿਤ ਨਾਮਵਰ ਸਿੱਖਿਆ ਸੰਸਥਾ ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਦਾ ਨਤੀਜਾ ਸ਼ਾਨਦਾਰ 100 ਫੀਸਦੀ ਰਿਹਾ। ਇਸ ਸਬੰਧੀ ਸਕੂਲ ਦੇ ਸੰਚਾਲਕ ਅਮਨਦੀਪ ਸਿੰਘ ਛੀਨਾ ਤੇ ਪਿ੍ਰੰਸੀਪਲ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਜੋਬਨਪ੍ਰਰੀਤ ਕੌਰ ਨੇ ਮੈਡੀਕਲ ਗਰੁੱਪ ਵਿਚ 97 ਫੀਸਦੀ ਨੰਬਰ ਲੈ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਸ ਤੋਂ ਇਲਾਵਾ ਖੁਸ਼ਵਿੰਦਰ ਸਿੰਘ ਵੱਲੋਂ 89 ਫੀਸਦੀ ਤੇ ਕਮਰਸ ਗਰੁੱਪ ਵਿਚ ਨਵਪ੍ਰਰੀਤ ਕੌਰ ਨੇ 85 ਫੀਸਦੀ, ਸੁਖਮਨਪ੍ਰਰੀਤ ਕੌਰ ਤੇ ਸਿਰਤਾਜਪ੍ਰਰੀਤ ਸਿੰਘ ਨੇ 84 ਫੀਸਦੀ, ਆਰਟਸ ਗਰੁੱਪ ਦੀ ਰਾਜਬੀਰ ਕੌਰ ਵੱਲੋਂ 88 ਫੀਸਦੀ, ਅਮਨਦੀਪ ਕੌਰ ਵੱਲੋਂ 87 ਫੀਸਦੀ ਅੰਕ ਹਾਸਲ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਸੰਤ ਬਾਬਾ ਹਰਭਜਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤਸਰ ਸਾਹਿਬ, ਬਾਬਾ ਜੀ ਦੀ ਕੁੱਲੀ ਵਾਲੇ ਲਖਵਿੰਦਰ ਕੌਰ ਛੀਨਾ, ਬਲਕਾਰ ਸਿੰਘ ਡੀਪੀਈ, ਸੈਮੂਅਲ ਮਸੀਹ, ਹਰਦੀਪ ਸਿੰਘ ਖੀਵਾ, ਭੁਪਿੰਦਰ ਕੌਰ, ਸਿਮਰਨ ਕੌਰ, ਤੇ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।