ਪੱਤਰ ਪ੍ਰਰੇਰਕ, ਅੰਮਿ੍ਤਸਰ : ਵਿਧਾਨ ਸਭਾ ਹਲਕਾ ਪੱਛਮੀ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਦੀ ਸਿਫ਼ਾਰਸ਼ ਤੇ ਹਲਕਾ ਪੱਛਮੀ ਤੋਂ ਯੂਥ ਅਕਾਲੀ ਦਲ ਦੇ ਨਵੇਂ ਬਣੇ ਕੌਮੀ ਅਹੁਦੇਦਾਰਾਂ ਹਰਸਿਮਰਨਦੀਪ ਸਿੰਘ ਸੰਧੂ, ਸੁਲਤਾਨ ਸਿੰਘ ਸੰਧੂ, ਗੁਰਪ੍ਰਰੀਤ ਸਿੰਘ ਮਿੰਟੂ, ਗੁਰਜੀਤ ਸਿੰਘ ਗੁਮਾਨਪੁਰਾ (ਸਾਰੇ ਕੌਮੀ ਮੀਤ ਪ੍ਰਧਾਨ) ਅਰਵੀਨ ਕੁਮਾਰ ਭਕਨਾ, ਅੰਮਿ੍ਤਪਾਲ ਸਿੰਘ ਵੜੈਚ, ਜਸਕਰਨ ਸਿੰਘ ਸੰਧੂ (ਸਾਰੇ ਕੌਮੀ ਸਕੱਤਰ) ਗੁਰਨੀਮਤ ਸਿੰਘ ਸੰਧੂ ਤੇ ਜਸਪਾਲ ਸਿੰਘ ਜੱਸ (ਦੋਵੇਂ ਕੌਮੀ ਜਥੇਬੰਦਕ ਸਕੱਤਰ) ਨੂੰ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵੱਲੋਂ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਉਨ੍ਹਾਂ ਥਾਪੜਾ ਦਿੰਦਿਆਂ ਹੋਏ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ। ਇਸ ਮੌਕੇ ਡਾ. ਦਲਬੀਰ ਸਿੰਘ ਵੇਰਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਹੀ ਮਿਹਨਤੀ ਤੇ ਜੁਝਾਰੂ ਵਰਕਰਾਂ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ, ਕੌਂਸਲਰ ਸੁਰਜੀਤ ਸਿੰਘ, ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਯੂਥ ਅਕਾਲੀ ਆਗੂ ਗੁਰਪ੍ਰਰੀਤ ਸਿੰਘ ਵਡਾਲੀ, ਜਸਕਰਨ ਸਿੰਘ ਸਰਕਲ ਪ੍ਰਧਾਨ, ਕੌਂਸਲਰ ਸੁਖਬੀਰ ਸਿੰਘ ਸੋਨੀ, ਸੁਖਜੀਤ ਸਿੰਘ ਮਿੱਠੂ, ਕਿਰਨਪ੍ਰਰੀਤ ਸਿੰਘ ਮੋਨੂ, ਹਰਪਾਲ ਸਿੰਘ ਸੱਗੂ, ਦਿਲਬਾਗ ਸਿੰਘ ਨੰਬਰਦਾਰ, ਗੁਰਮੀਤ ਸਿੰਘ ਅੌਲਖ, ਜਸਬੀਰ ਸਿੰਘ ਰਤਨ, ਸੁਰਿੰਦਰ ਸਿੰਘ ਚੀਮਾ, ਜਸਬੀਰ ਸਿੰਘ ਭੋਲਾ, ਸੋਨੂੰ ਸਰਕਾਰੀਆ, ਗੁਰਲਾਲ ਸਿੰਘ ਸੰਧੂ, ਜਸਰੂਪ ਹੁੰਦਲ, ਸੁਖਜੀਤ ਸਿੰਘ, ਸੁਰਜੀਤ ਸਿੰਘ, ਮਨਵੀਤ ਸਿੰਘ, ਨਾਰਾਇਣ ਸਿੰਘ, ਨਵਚੇਤਨ ਸਿੰਘ ਗਿੱਲ, ਜਿਲ੍ਹਾ ਵਰਕਿੰਗ ਕਮੇਟੀ ਮੈਂਬਰ ਜਗਤਾਰ ਸਿੰਘ ਵਡਾਲੀ, ਲਾਲਜੀਤ ਸਿੰਘ ਗਿੱਲ, ਜਸਰੂਪ ਸਿੰਘ ਹੁੰਦਲ, ਮਨਦੀਪ ਸਿੰਘ ਸੰਘੇੜਾ ਆਦਿ ਹਾਜ਼ਰ ਸਨ।