ਬਲਰਾਜ ਸਿੰਘ, ਵੇਰਕਾ : ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਵੱਖ-ਵੱਖ ਅਹੁਦਿਆਂ 'ਤੇ ਸਫਲਤਾ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਅ ਚੁੱਕੀ ਬੀਬੀ ਚਰਨਜੀਤ ਕੌਰ ਵੇਰਕਾ ਨੂੰ ਅਕਾਲੀ ਦਲ ਵੱਲੋਂ ਪਾਰਟੀ 'ਚ ਸੂਬਾ ਪੱਧਰ ਦੀ ਵੱਡੀ ਤੇ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਅਕਾਲੀ ਦਲ ਮਹਿਲਾ ਬੀਸੀ ਵਿੰਗ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਬੀਬੀ ਚਰਨਜੀਤ ਕੌਰ ਵੇਰਕਾ ਨੇ ਇਸ ਵਕਾਰੀ ਅਹੁਦੇ ਲਈ ਪਾਰਟੀ ਹਾਈਕਮਾਂਡ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਅਕਾਲੀ ਦਲ ਬੀਸੀ ਵਿੰਗ ਦੇ ਰਾਸ਼ਟਰੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਅੰਮਿ੍ਤਸਰ ਅਕਾਲੀ ਦਲ ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰਰੀਤ ਸਿੰਘ ਰੰਧਾਵਾ ਦਾ ਵਿਸ਼ੇਸ਼ ਧਨੰਵਾਦ ਕੀਤਾ। ਅਕਾਲੀ ਦਲ ਵੇਰਕਾ ਦੇ ਸਰਕਲ ਪ੍ਰਧਾਨ ਹਰਮਪ੍ਰਰੀਤ ਸਿੰਘ ਹੁੰਦਲ, ਆਈਟੀ ਵਿੰਗ ਹਲਕਾ ਪੂਰਬੀ ਦੇ ਇੰਚਾਰਜ ਸੰਦੀਪ ਸਿੰਘ ਸੰਨੀ ਵੇਰਕਾ, ਸਾਬਕਾ ਕੌਂਸਲਰ ਮਹਿੰਦਰ ਸਿੰਘ ਵੇਰਕਾ, ਸ਼ਹਿਰੀ ਮੀਤ ਪ੍ਰਧਾਨ ਜਥੇਦਾਰ ਜਸਵਿੰਦਰ ਸਿੰਘ ਫੌਜੀ, ਬੀਸੀ ਵਿੰਗ ਸਰਕਲ ਵੇਰਕਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਭੋਲਾ, ਸਾਬਕਾ ਕੌਂਸਲਰ ਬਾਊ ਅਜੀਤ ਲਾਲ, ਵਾਰਡ ਪ੍ਰਧਾਨ ਡਾ. ਹਰਭਜਨ ਸਿੰਘ ਵੇਰਕਾ ਆਦਿ ਨੇ ਸੀਨੀਅਰ ਅਕਾਲੀ ਪਾਰਟੀ ਆਗੂਆਂ ਹਾਈਕਮਾਂਡ ਵੱਲੋਂ ਬੀਬੀ ਵੇਰਕਾ ਦੀ ਕੀਤੀ ਨਿਯੁਕਤੀ ਦਾ ਸਵਾਗਤ ਕੀਤਾ।