ਪੱਤਰ ਪ੍ਰਰੇਰਕ, ਅੰਮਿ੍ਤਸਰ : ਲਾਈਫ ਕੇਅਰ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਅਤੇ ਪ੍ਰਧਾਨ ਕਸ਼ਮੀਰ ਸਹੋਤਾ ਦੀ ਅਗਵਾਈ ਹੇਠ ਸੁਸਾਇਟੀ ਵੱਲੋਂ ਦੂਜਾ ਖੂਨਦਾਨ ਕੈਂਪ 'ਡੋਨੇਟ ਬਲੱਡ ਸੇਵ ਲਾਈਫ' ਮਿਸ਼ਨ ਤਹਿਤ ਅੱਜ ਐਤਵਾਰ ਨੂੰ ਲਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦੀਪਕ ਸੂਰੀ ਅਤੇ ਕਸ਼ਮੀਰ ਸਹੋਤਾ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਦੇ ਸਹਿਯੋਗ ਸਦਕਾ ਕੁੰਵਰ ਹਸਪਤਾਲ ਨਜ਼ਦੀਕ ਸੰਧੂ ਲੈਬ, ਓਸੀਐੱਮ ਮਿੱਲ ਖੰਡਵਾਲਾ ਵਿਖੇ ਸਵੇਰੇ 10 ਤੋਂ 2 ਵਜੇ ਤਕ ਲਗਾਇਆ ਜਾ ਰਿਹਾ ਹੈ। ਡਾ. ਕੁੰਵਰ ਵਿਸ਼ਾਲ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਵਿਚ ਐੱਸਐੱਚਓ ਛੇਹਰਟਾ ਸੁਖਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦ ਕਿ ਕਈ ਹੋਰ ਸ਼ਖਸੀਅਤਾਂ ਵਿਚ ਪਹੁੰਚ ਕੇ ਆਪਣਾ ਯੋਗਦਾਨ ਦੇਣਗੇ। ਉਨ੍ਹਾਂ ਦੱਸਿਆ ਕਿ ਖੂਨਦਾਨ ਕੈਂਪ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਕੈਂਪ ਵਿਚ ਖੂਨ ਦਾਨ ਕਰਕੇ ਆਪਣਾ ਵਡਮੁੱਲਾ ਸਹਿਯੋਗ ਦੇਣ। ਇਸ ਮੌਕੇ ਪ੍ਰਨਾਮ ਸੰਧੂ, ਕਿ੍ਪਾਲ ਸਿੰਘ, ਨਿਸ਼ਾਨ ਸਿੰਘ ਅਟਾਰੀ, ਸੌਰਵ ਮਹਾਜਨ, ਮਨਦੀਪ ਸਿੰਘ, ਹਰਜਿੰਦਰ ਸਿੰਘ, ਅਨਿਲ ਸ਼ਰਮਾ, ਗਗਨਦੀਪ ਸਿੰਘ, ਸਰਨਜੀਤ ਸਿੰਘ, ਪ੍ਰਮਜੀਤ ਸਿੰਘ, ਲਲਿਤ ਸ਼ਰਮਾ ਆਦਿ ਮੌਜੂਦ ਸਨ।