ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਜੌੜਾ ਫਾਟਕ ਰੇਲ ਹਾਦਸੇ 'ਚ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਾਸਮਖਾਸ ਮਿੱਠੂ ਮਦਾਨ ਸਮੇਤ ਦੁਸਹਿਰਾ ਕਮੇਟੀ ਦੇ 7 ਮੈਂਬਰਾਂ ਖ਼ਿਲਾਫ਼ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਜੀਆਰਪੀ ਨੇ ਰੇਲ ਹਾਦਸੇ ਤੋਂ ਬਾਅਦ ਮਾਮਲਾ ਦਰਜ ਕੀਤਾ ਸੀ। ਸਾਲ 2018 'ਚ ਦੁਸਹਿਰੇ ਦੀ ਸ਼ਾਮ ਟ੍ਰੇਨ ਹੇਠਾਂ ਆ ਕੇ 58 ਲੋਕਾਂ ਦੀ ਮੌਤ ਹੋ ਗਈ ਸੀ।

ਜਿਨ੍ਹਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਉਨ੍ਹਾਂ 'ਤੇ ਦੋਸ਼ ਹੈ ਕਿ 19 ਅਕਤੂਬਰ 2018 ਨੂੰ ਦੁਸਹਿਰੇ ਦੀ ਸ਼ਾਮ ਹੋਏ ਹਾਦਸੇ ਲਈ ਇਹ ਸਾਰੇ ਜ਼ਿੰਮੇਵਾਰ ਹਨ। ਅਦਾਲਤ ਨੇ ਅਗਲੀ ਸੁਣਵਾਈ ਦੀ ਤਾਰੀਕ 30 ਜੁਲਾਈ ਤੈਅ ਕੀਤੀ ਹੈ। ਜੀਆਰਪੀ ਨੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਤੇ ਕਾਂਗਰਸੀ ਆਗੂ ਸੌਰਵ ਮਦਾਨ ਉਰਫ਼ ਮਿੱਠੂ ਮਦਾਨ, ਕਮੇਟੀ ਦੇ ਜਨਰਲ ਸਕੱਤਰ ਰਾਹੁਲ ਕਲਿਆਣ, ਕੈਸ਼ੀਅਰ ਦੀਪਕ ਕੁਮਾਰ, ਸਕੱਤਰ ਕਰਨ ਭੰਡਾਰੀ, ਸਕੱਤਰ ਕਾਬਲ ਸਿੰਘ, ਪ੍ਰੈੱਸ ਸਕੱਤਰ ਦੀਪਕ ਗੁਪਤਾ ਤੇ ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ਨੂੰ ਮੁਲਜ਼ਮ ਬਣਾਇਆ ਹੈ।

Posted By: Seema Anand