ਜਸਵਿੰਦਰ ਸਿੰਘ ਬਹੋੜੂ, ਅੰਮ੍ਰਿਤਸਰ- ਸੰਸਦੀ ਚੋਣਾਂ ਦੇ ਆਖ਼ਰੀ ਗੇੜ ਲਈ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਮੈਦਾਨ ਵਿਚ ਜੁਟੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 19 ਮਈ ਨੂੰ ਵੋਟਰਾਂ ਵੱਲੋਂ ਕੀਤਾ ਜਾਵੇਗਾ। ਵੋਟਾਂ ਦਾ ਕੰਮ ਨਿਰਪੱਖਤਾ ਤੇ ਸ਼ਾਂਤਮਈ ਤਰੀਕੇ ਨਾਲ ਨੇਪੜੇ ਚਾੜਨ੍ਹ ਲਈ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸ਼ਹਿਰ ਦੀਆਂ ਪ੍ਰਮੁੱਖ ਐਂਟਰੀਆਂ 'ਤੇ ਦਾਖਲ ਹੋਣ ਅਤੇ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜਦਕਿ ਸ਼ਹਿਰ ਭਰ ਵਿਚ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਚੋਣ ਮੈਦਾਨ ਵਿਚ ਨਿੱਤਰੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ, ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ, ਪੀਡੀਏ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਸਮੇਤ ਲਗਪਗ 30 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਐਤਵਾਰ ਨੂੰ ਹਲਕੇ ਦੇ ਵੋਟਰਾਂ ਵੱਲੋਂ ਕੀਤਾ ਜਾਵੇਗਾ। ਅੰਮ੍ਰਿਤਸਰ 'ਚ 56.35 ਫ਼ੀਸਦੀ ਮਤਦਾਨ ਹੋ ਚੁੱਕਾ ਹੈ।

11:15pm : ਵੋਟਿੰਗ

ਗੁਰਦਾਸਪੁਰ : 69.27

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.92

ਹੁਸ਼ਿਆਰਪੁਰ : 61.63

ਅਨੰਦਪੁਰ ਸਾਹਿਬ : 64.05

ਲੁਧਿਆਣਾ : 62.15

ਫਰੀਦਕੋਟ 63.19

ਫਿਰੋਜ਼ਪੁਰ 67.76

ਫਤਹਿਗੜ੍ਹ ਸਾਹਿਬ : 65.65

ਬਠਿੰਡਾ : 73.90

ਸੰਗਰੂਰ : 71.24

ਪਟਿਆਲਾ : 67.62

9 : 45pm : ਹਲਕਾ ਵਾਇਜ਼ ਵੋਟਿੰਗ ਇਸ ਤਰ੍ਹਾਂ ਰਹੀ

ਗੁਰਦਾਸਪੁਰ : 68.52

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.48

ਹੁਸ਼ਿਆਰਪੁਰ : 60.92

ਅਨੰਦਪੁਰ ਸਾਹਿਬ : 62.20

ਲੁਧਿਆਣਾ : 59.31

ਫਤਹਿਗੜ੍ਹ ਸਾਹਿਬ : 63.84

ਫ਼ਰੀਦਕੋਟ : 61.49

ਫਿਰੋਜ਼ਪੁਰ : 66.39

ਬਠਿੰਡਾ : 73.90

ਸੰਗਰੂਰ : 70.74

ਪਟਿਆਲਾ : 65.80

6:15pm : ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ : 61.13

ਅੰਮ੍ਰਿਤਸਰ : 52.47

ਖਡੂਰ ਸਾਹਿਬ : 56.77

ਜਲੰਧਰ : 56.44

ਹੁਸ਼ਿਆਰਪੁਰ : 57.00

ਅਨੰਦਪੁਰ ਸਾਹਿਬ : 56.76

ਲੁਧਿਆਣਾ : 57.47

ਫਤਹਿਗੜ੍ਹ ਸਾਹਿਬ : 58.21

ਬਠਿੰਡਾ : 62.24

ਸੰਗਰੂਰ : 62.67

ਪਟਿਆਲਾ : 64.18

4:00 PM

ਵਿਧਾਇਕ ਇੰਦਰਵੀਰ ਸਿੰਘ ਬੁਲਾਰੀਆ ਨੇ ਪਰਿਵਾਰ ਸਮੇਤ ਮਤਦਾਨ ਕੀਤਾ।

3:30 PM

ਵਾਰਡ ਨੰਬਰ 42 ਦੇ ਬੂਥ 84 ਦੀ ਬੀਐਲੳ ਅੰਜੂ ਬਾਲਾ ਹੋਈ ਬੇਹੋਸ਼

3: 00 PM

ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਮਤਦਾਨ ਕੀਤਾ।

2:15 PM

ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੋਟ ਪਾਉਣ ਤੋਂ ਬਾਅਦ ਉਂਗਲ 'ਤੇ ਲੱਗਿਆ ਨਿਸ਼ਾਨ ਦਿਖਾਉਂਦੇ ਹੋਏ!

1:50 PM

ਅੰਮ੍ਰਿਤਸਰ ਟੀਵੀ ਕਲਾਕਾਰ ਅਤੇ ਸਵੱਛ ਭਾਰਤ ਅਭਿਆਨ ਅੰਮ੍ਰਿਤਸਰ ਦੇ ਬ੍ਰਾਂਡ ਅੰਬੈਸਡਰ ਅਰਵਿੰਦਰ ਸਿੰਘ ਭੱਟੀ ਨੇ ਆਪਣੀ ਪਤਨੀ ਨਾਲ ਵੋਟ ਪਾਈ।

1:30PM

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੇ ਅੰਮ੍ਰਿਤਸਰ 'ਚ ਵੋਟ ਪਾਈ। ਕੋਹਲੀ ਦਾ ਕਹਿਣਾ ਹੈ ਕਿ ਮਤਦਾਨ ਜ਼ਰੂਰ ਕਰਨਾ ਚਾਹੀਦੈ ਤਾਂ ਹੀ ਸਾਡਾ ਲੋਕਤੰਤਰ ਮਜ਼ਬੂਤ ਹੋ ਸਕੇਗਾ ਅਤੇ ਅਸੀਂ ਆਪਣੇ ਮਨਪਸੰਦ ਦੇ ਉਮੀਦਵਾਰ ਨੂੰ ਭਾਰਤ ਦੀ ਜ਼ਿੰਮੇਵਾਰੀ ਦੇ ਸਕਦੇ ਹਨ। ਇਸ ਮੌਕੇ ਡੀਸੀ, ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ, ਦੀਪਕ ਚਤਰਥ, ਆਸ਼ੂ ਸੋਨੀ, ਮਿੰਨੀ ਕੋਹਲੀ, ਮਨਬੀਰ ਸਿੰਘ, ਸੋਨੀਆ ਕੋਹਲੀ, ਵਿੱਕੀ ਸੰਧੂ ਆਦਿ ਮੌਜੂਦ ਸਨ।

1:11 PM : ਸਰਹੱਦੀ ਪਿੰਡ ਭਰੋਭਾਲ ਵਿਖੇ ਖਾਲੀ ਪਿਆ ਬੂਥ ਲੋਕਾਂ ਵਿਚ ਉਤਸ਼ਾਹ ਘਟ।

1:08 PM : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ 'ਚ ਬੂਥ ਨੰ. 146 'ਚ ਵੋਟ ਪਾਉਂਦੇ ਊਗਲੀ 'ਤੇ ਲੱਗੇ ਚਿੰਨ੍ਹ ਦਿਖਾਉਂਦੇ ਨੈਸ਼ਨਲ ਕਾਂਗਰਸ ਯੂਥ ਲੀਡਰ ਵਰਿੰਦਰ ਫੂਲ ਤੇ ਨਾਲ ਹਨ ਹਲਕਾ ਵੈਸਟ ਯੂਥ ਕਾਂਗਰਸ ਇੰਚਾਰਜ ਰਮਨ ਰੰਮੀ। ਨਾਲ ਹਨ ਪੀਏ ਸੰਜੀਵ ਬਿੱਲਾ ਤੇ ਹੋਰ।

1:05 PM : ਮਜੀਠਾ ਦੇ 38 ਨੰਬਰ ਬੂਥ 'ਤੇ ਇਕ ਬਜ਼ੁਰਗ ਨੂੰ ਵੋਟ ਪਾਉਣ ਲਿਜਾਂਦੇ ਨੌਜਵਾਨ।

12:37 PM : ਬੀਬੀ ਜਾਗੀਰ ਕੌਰ ਨੇ ਵੋਟ ਪਾਈ।

12:17 PM : ਹਰਪ੍ਰੀਤ ਤੇ ਅਮਰਪ੍ਰੀਤ ਸਿੰਘ ਨੇ ਪਹਿਲੀ ਵਾਰ ਵੋਟ ਦੇ ਅਧਿਕਾਰੀ ਦੀ ਵਰਤੋਂ ਕੀਤੀ।

12:13 PM : ਅੰਮ੍ਰਿਤਸਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵਿਧਾਨ ਸਬਾ ਹਲਕਾ ਉੱਤਰੀ ਬੂਥ ਨੰਬਰ 134 ਐੱਸਆਰ ਸਰਕਾਰੀ ਮਹਿਲਾ ਕਾਲਜ 'ਚ ਮਤਦਾਨ ਕੀਤਾ।

12:07 PM : ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅੰਮ੍ਰਿਤਸਰ ਵਿਖੇ ਵੋਟ ਪਾਉਣ ਤੋਂ ਬਾਅਦ।

12:06 PM : ਸਰਕਾਰੀ ਸੀਨੀਅਰ ਸੈਕੰਡਰੀ ਘਣਪੁਰ ਵਿਖੇ ਦਿਵਿਆਂਗ ਇੰਦਰਜੀਤ ਸਿੰਘ ਵੋਟ ਪਾਉਂਦੇ ਹੋਏ।

12:02 PM : ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵੋਟ ਪੋਲ ਕੀਤੀ।

11:58 AM : ਰਾਮਤੀਰਥ ਵਿਖੇ ਇਕ ਬੂਥ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੀ ਹੋਈ 105 ਸਾਲ ਦੀ ਮਾਤਾ ਚਰਨ ਕੌਰ।

11:37AM : ਸੀਨੀਅਰ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਆਪਣੇ ਪਰਿਵਾਰ ਸਮੇਤ ਵੋਟ ਪਾ ਕੇ ਬਾਹਰ ਆਉਂਦੇ ਹੋਏ।

11:35 AM : ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਵੋਟ ਪਾਈ।

11:31AM : ਵੋਟ ਪਾਉਣ ਉਪਰੰਤ ਆਪਣੇ ਪਰਿਵਾਰ ਦੇ ਨਾਲ ਬਸਪਾ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ।

11:28 AM : ਕਾਂਗਰਸੀ ਲੀਡਰ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਆਪਣੇ ਵੋਟਰਾਂ ਤੇ ਸੁਪੋਰਟਰਾਂ ਨਾਲ।

11:25AM : ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਸਨਮਾਨ ਕਰਦੇ ਚੋਣ ਅਧਿਕਾਰੀ।

11:15 AM : ਪਤਨੀ ਕੰਵਲਜੀਤ ਕੌਰ ਰਣੀਕੇ ਨਾਲ ਵੋਟ ਪਾਉਣ ਤੋਂ ਬਾਅਦ ਗੁਰਿੰਦਰਪਾਲ ਸਿੰਘ ਰਣੀਕੇ।

10:30AM : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੂਥ ਨੰਬਰ 37 'ਤੇ ਵੋਟ ਪੋਲ ਕੀਤੀ।

8:55 AM : ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਪ੍ਰਸ਼ਾਸਨ ਨੇ ਕੀਤਾ ਸਨਮਾਨਿਤ।

8:45 AM : ਹਰਦੀਪ ਪੁਰੀ ਤੇ ਗੁਰਜੀਤ ਸਿੰਘ ਔਜਲਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਇਕ ਦੂਸਰੇ ਨੂੰ ਝੁਖ ਕੇ ਨਮਸਕਾਰ ਕੀਤੀ।

8:00 AM : ਮਜੀਠਾ ਦੇ ਵਾਡਰ ਨੰਬਰ 5 ਅਤੇ 13 ਜੋ ਕਿ ਬਿਜਲੀ ਘਰ ਮਜੀਠਾ ਵਿਖੇ ਬਣਾਏ ਗਏ ਹਨ, 'ਤੇ ਸਮੇਂ ਤੋਂ 30 ਮਿੰਟ ਲੇਟ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਹਨ।

7:50 AM : ਪਿੰਡ ਰਾਮਪੁਰਾ ਵਾਸੀਆਂ 'ਚ ਵੋਟਾਂ ਦਾ ਖਾਸਾ ਉਤਸ਼ਾਹ।

7:40 AM : ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਸਮੇਤ ਵੋਟ ਪੋਲ ਕੀਤੀ।

Posted By: Amita Verma