ਅੰਮ੍ਰਿਤਸਰ, ਜਾਸ : ਪਾਕਿਸਤਾਨੀ ਤਸਕਰ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਲਗਾਤਾਰ ਨਸ਼ਾ ਵੇਚਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ। ਬੀਐੱਸਐੱਫ ਨੇ ਇੱਕ ਵਾਰ ਫਿਰ ਡ੍ਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਹਾਲਾਂਕਿ ਇਸ ਵਾਰ ਇਸ ਖੇਪ ਦੇ ਨੇੜਿਓਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਮੋਟਰਸਾਈਕਲ 'ਤੇ ਤਸਕਰ ਆਏ ਸਨ, ਜੋ ਹੈਰੋਇਨ ਦੀ ਖੇਪ ਚੁੱਕਣਾ ਚਾਹੁੰਦੇ ਸਨ। ਬੀਐੱਸਐੱਫ ਨੇ ਇਹ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਪੈਕਟਾਂ 'ਚੋਂ ਛੇ ਕਿਲੋ ਹੈਰੋਇਨ ਬਰਾਮਦ
ਦਰਅਸਲ ਬੀ.ਐਸ.ਐਫ ਦੇ ਜਵਾਨਾਂ ਨੇ ਅਜਨਾਲਾ ਅਧੀਨ ਪੈਂਦੇ ਪਿੰਡ ਭਿੰਡੀਸੈਦਾਂ ਤੋਂ ਸੱਤ ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਇਹ ਜ਼ਬਤ ਐਤਵਾਰ ਰਾਤ ਨੂੰ ਹੋਈ। ਬੀਐੱਸਐੱਫ ਦੇ ਜਵਾਨ ਗਸ਼ਤ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਡ੍ਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਵਾਨਾਂ ਨੇ ਫਾਇਰਿੰਗ ਕੀਤੀ, ਡ੍ਰੋਨ ਵਾਪਸ ਪਰਤਿਆ ਪਰ ਹੈਰੋਇਨ ਦੀ ਖੇਪ ਇਸ ਪਾਸੇ ਸੁੱਟ ਦਿੱਤੀ ਗਈ। ਤਲਾਸ਼ੀ ਦੌਰਾਨ ਜਵਾਨਾਂ ਨੇ ਖੇਤਾਂ 'ਚ ਪਿਆ ਕਾਲੇ ਰੰਗ ਦਾ ਲਿਫਾਫਾ ਬਰਾਮਦ ਕੀਤਾ। ਛੇ ਪੈਕਟਾਂ ਵਿੱਚੋਂ ਛੇ ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।
ਮੌਕੇ ਤੋਂ ਮੋਟਰਸਾਈਕਲ ਵੀ ਬਰਾਮਦ
ਖੇਪ ਦੇ ਨੇੜਿਓਂ ਇੱਕ ਮੋਟਰਸਾਈਕਲ ਵੀ ਮਿਲਿਆ ਹੈ। ਬੀਐੱਸਐੱਫ ਵੱਲੋਂ ਮੋਟਰਸਾਈਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੀਐੱਸਐੱਫ ਦਾ ਮੰਨਣਾ ਹੈ ਕਿ ਇਹ ਮੋਟਰਸਾਈਕਲ ਉਸ ਸਮੱਗਲਰ ਦਾ ਹੈ, ਜਿਸ ਨੇ ਖੇਪ ਮੰਗਵਾਈ ਸੀ ਪਰ ਬੀਐੱਸਐੱਫ ਦੀ ਸਰਗਰਮੀ ਦੇਖ ਕੇ ਉਹ ਮੋਟਰਸਾਈਕਲ ਛੱਡ ਕੇ ਭੱਜ ਗਿਆ। ਮੋਟਰਸਾਈਕਲ ਦੀ ਨੰਬਰ ਪਲੇਟ 'ਤੇ ਨੰਬਰ ਲਿਖੇ ਹੋਏ ਹਨ।
Posted By: Jagjit Singh