'ਸਵੱਛ ਅੰਮਿ੍ਤਸਰ' ਮੁਹਿੰਮ ਤਹਿਤ ਕੀਤਾ ਸਵੱਛਤਾ ਪ੍ਰਤੀ ਜਾਗਰੂਕ
ਪੱਤਰ ਪੇ੍ਰਰਕ, ਅੰਮਿ੍ਤਸਰ : ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸਾਰੇ ਦੇਸ਼ ਵਾਸੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਹੋਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਗੁਰੂ ਨਗਰੀ ਅੰਮਿ੍ਤਸਰ ਨੂੰ ਸਾਫ ਸੁਥਰਾ ਰੱਖਣ ਲਈ ਅਵਰਡਾ ਨੇ ਸਵੱਛ ਅੰਮਿ੍ਤਸਰ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਬੁੱਧਵਾਰ ਨੂੰ ਰਾਮਗੜ੍ਹੀਆ ਗੇਟ ਤੋਂ ਚੌਂਕ ਕਰੋੜੀ ਅਤੇ ਲਕਸ਼ਮਣਸਰ ਚੌਂਕ ਤੱਕ ਜਾਗਰੂਕਤਾ ਮੁਹਿੰਮ ਚਲਾਈ ਗਈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਕਈ ਦੁਕਾਨਦਾਰ ਕੂੜਾ ਸੜਕ ਕਿਨਾਰੇ ਕਿਸੇ ਕੋਨੇ ਵਿਚ ਸੁੱਟ ਦਿੰਦੇ ਹਨ, ਜਿਸ ਕਾਰਨ ਬਾਜ਼ਾਰ ਵਿਚ ਕੂੜੇ ਦੇ ਢੇਰ ਲੱਗ ਜਾਂਦੇ ਹਨ। ਬਜ਼ਾਰ ਵਿਚ ਕੂੜੇ ਦੇ ਢੇਰਾਂ ਤੋਂ ਫੈਲੀ ਗੰਦਗੀ ਕਾਰਨ ਪੈਦਲ ਚੱਲਣ ਵਾਲਿਆਂ ਅਤੇ ਗਾਹਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
Publish Date: Thu, 07 Dec 2023 05:37 PM (IST)
Updated Date: Thu, 07 Dec 2023 05:37 PM (IST)

ਪੱਤਰ ਪੇ੍ਰਰਕ, ਅੰਮਿ੍ਤਸਰ : ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸਾਰੇ ਦੇਸ਼ ਵਾਸੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਹੋਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਗੁਰੂ ਨਗਰੀ ਅੰਮਿ੍ਤਸਰ ਨੂੰ ਸਾਫ ਸੁਥਰਾ ਰੱਖਣ ਲਈ ਅਵਰਡਾ ਨੇ ਸਵੱਛ ਅੰਮਿ੍ਤਸਰ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਬੁੱਧਵਾਰ ਨੂੰ ਰਾਮਗੜ੍ਹੀਆ ਗੇਟ ਤੋਂ ਚੌਂਕ ਕਰੋੜੀ ਅਤੇ ਲਕਸ਼ਮਣਸਰ ਚੌਂਕ ਤੱਕ ਜਾਗਰੂਕਤਾ ਮੁਹਿੰਮ ਚਲਾਈ ਗਈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਕਈ ਦੁਕਾਨਦਾਰ ਕੂੜਾ ਸੜਕ ਕਿਨਾਰੇ ਕਿਸੇ ਕੋਨੇ ਵਿਚ ਸੁੱਟ ਦਿੰਦੇ ਹਨ, ਜਿਸ ਕਾਰਨ ਬਾਜ਼ਾਰ ਵਿਚ ਕੂੜੇ ਦੇ ਢੇਰ ਲੱਗ ਜਾਂਦੇ ਹਨ। ਬਜ਼ਾਰ ਵਿਚ ਕੂੜੇ ਦੇ ਢੇਰਾਂ ਤੋਂ ਫੈਲੀ ਗੰਦਗੀ ਕਾਰਨ ਪੈਦਲ ਚੱਲਣ ਵਾਲਿਆਂ ਅਤੇ ਗਾਹਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੁਹਿੰਮ ਤਹਿਤ ਦੁਕਾਨਦਾਰਾਂ ਨੂੰ ਕੂੜਾ ਇਧਰ-ਉਧਰ ਨਾ ਸੁੱਟ ਕੇ ਡਸਟਬਿਨ ਵਿਚ ਪਾਉਣ ਅਤੇ ਕੂੜਾ ਚੁੱਕਣ ਵਾਲੀ ਗੱਡੀ ਨੂੰ ਹੀ ਦੇਣ ਲਈ ਪੇ੍ਰਿਤ ਕੀਤਾ ਗਿਆ। ਇਸ ਮੌਕੇ ਐਵਾਰਡ ਦੇ ਡਿਲੀਵਰੀ ਮੈਨੇਜਰ ਅਤਿੰਦਰ ਸਿੰਘ, ਸਮਾਜ ਸੇਵਕ ਤੇ ਮਾਰਕੀਟਿੰਗ ਵਿਭਾਗ ਤੋਂ ਹਰਮਨਦੀਪ ਸਿੰਘ, ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਰਾਜਨ, ਕਮਿਊਨਿਟੀ ਫੈਸੀਲੀਟੇਟਰ ਸੁਖਦੇਵ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਡਸਟਬਿਨ ਵਿਚ ਪਾਉਣ ਲਈ ਪੇ੍ਰਿਤ ਕਰਨ ਲਈ ਪੈਂਫਲੇਟ ਵੀ ਵੰਡੇ ਗਏ। ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਨਾਲ ਸੁੱਕੀ ਸਮੱਗਰੀ ਜਿਵੇਂ ਕਿ ਕਾਗਜ਼, ਗੱਤਾ, ਕੱਪੜਾ ਅਤੇ ਪਲਾਸਟਿਕ ਆਦਿ ਦੂਸ਼ਿਤ ਹੋਣ ਤੋਂ ਬਚ ਜਾਂਦੀ ਹੈ ਅਤੇ ਕੁਝ ਸੁੱਕੀ ਸਮੱਗਰੀ ਨੂੰ ਸੰਭਾਵੀ ਤੌਰ 'ਤੇ ਮੁੜ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਜਾਂ ਰੀਸਾਈਕਲ ਕੀਤਾ ਜਾ ਸਕਦਾ ਹੈ। ਇਕੱਠੇ ਕੀਤੇ ਗਿੱਲੇ ਕੂੜੇ ਨੂੰ ਖਾਦ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਦੇਸ਼ ਦੀ ਸਫ਼ਾਈ ਦੀ ਸ਼ੁਰੂਆਤ ਅਸੀਂ ਆਪਣੇ ਘਰਾਂ ਅਤੇ ਸ਼ਹਿਰ ਤੋਂ ਹੀ ਕਰਨੀ ਹੈ ਕਿਉਂਕਿ ਸਵੱਛਤਾ ਦਾ ਸਫ਼ਰ ਸਾਡੇ ਆਪਣੇ ਘਰਾਂ ਤੋਂ ਸ਼ੁਰੂ ਹੁੰਦਾ ਹੈ।