ਜਸਪਾਲ ਸਿੰਘ ਗਿੱਲ, ਮਜੀਠਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ 12ਵੀਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜੀਠਾ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ। ਵੱਖ-ਵੱਖ ਸਟਰੀਮਜ ਵਿਚ ਬੱਚਿਆਂ ਨੇ 95 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰ੍ਸੀਪਲ ਮੋਨਾ ਕੌਰ ਨੇ ਦੱਸਿਆ ਕਿ ਬੀਤੇ ਸੈਸ਼ਨ ਦੌਰਾਨ ਸਾਡੇ ਸਕੂਲ ਵਿਚ ਵੱਖ-ਵੱਖ ਸਟਰੀਮਜ ਵਿਚ 12ਵੀਂ ਦੇ ਕੁੱਲ 394 ਵਿਦਿਆਰਥੀ ਅਪੀਅਰ ਹੋਏ ਅਤੇ ਸਕੂਲ ਨੇ ਸ਼ਾਨਦਾਰ ਨਤੀਜੇ ਹਾਸਲ ਕੀਤੇ। ਪਿੰ੍ਸੀਪਲ ਮੋਨਾ ਕੌਰ ਨੇ ਪੱਤਰਕਾਰਾਂ ਨੂੰ ਨਤੀਜਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਨਾਨ ਮੈਡੀਕਲ ਗਰੁੱਪ ਵਿਚ ਰਾਬੀਆ ਅਤੇ ਮੈਡੀਕਲ ਗਰੁੱਪ ਵਿਚ ਖੁਸ਼ਨੀਤ ਕੌਰ ਨੇ 500 ਵਿਚੋਂ 482 ਜੋ 96.4 ਪ੍ਰਤੀਸ਼ਤ ਅੰਕ ਪ੍ਰਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਦੇ ਨਾਲ-ਨਾਲ ਇਲਾਕੇ ਭਰ ਦਾ ਨਾਂ ਵੀ ਰੋਸ਼ਨ ਕੀਤਾ। ਮੈਡੀਕਲ ਗਰੁੱਪ ਵਿਚ ਅਰਸ਼ੀਨ ਕੌਰ, ਸ਼ੁਭਦੀਪ ਕੌਰ, ਸੁਖਜਿੰਦਰ ਕੌਰ ਅਤੇ ਕਰਨਬੀਰ ਸਿੰਘ ਗਿੱਲ ਨੇ 500 ਵਿਚੋਂ 479 (95.8 ਫ਼ੀਸਦੀ) ਹਾਸਲ ਕਰਕੇ ਸਕੂਲ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰਾਂ੍ਹ ਨਾਨ ਮੈਡੀਕਲ ਗਰੁੱਪ ਵਿਚ ਪ੍ਰਭਜੀਤ ਸਿੰਘ ਨੇ 500 ਵਿਚੋਂ 478 (95.6 ਫ਼ੀਸਦੀ) ਅੰਕ ਹਾਸਲ ਕਰਕੇ ਸਕੂਲ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਉਨਾਂ੍ਹ ਦੱਸਿਆ ਕਿ ਸਕੂਲ ਵਿਚੋਂ 8 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅਤੇ 46 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਸਮੁੱਚੇ ਇਲਾਕੇ ਦਾ ਮਾਣ ਵਧਾਇਆ ਹੈ।

ਸਟਾਫ।