ਦਲੇਰ ਸਿੰਘ ਜੌਹਲ, ਨਵਾਂ ਪਿੰਡ : ਅੱਡਾ ਡੱਡੂਆਣਾ ਹਸਪਤਾਲ ਦੇ ਐਮਡੀ ਡਾਕਟਰ ਤੇਜਪਾਲ ਸਿੰਘ ਸੰਧੂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੀ ਸਰਕਾਰ ਨੇ ਨਸ਼ਿਆਂ ਰੂਪੀ ਵਗ ਰਹੇ ਇਸ ਦਰਿਆ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਰਕਾਰਾਂ ਦੀਆਂ ਇਨਾਂ੍ਹ ਨਾਕਾਮੀਆਂ ਦਾ ਖਮਿਆਜ਼ਾ ਸਾਨੂੰ ਤੇ ਸਾਡੇ ਸਮਾਜ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਅਵਤਾਰ ਸਿੰਘ, ਰਾਣੀ ਸ਼ਰਮਾ, ਕੁਲਵਿੰਦਰ ਕੌਰ, ਸੰਦੀਪ ਕੌਰ, ਰਾਜ, ਸੁਖਵਿੰਦਰ ਕੌਰ, ਐਮਡੀ ਜਗਦੀਸ਼ ਸਿੰਘ, ਨਾਨਕ ਸਿੰਘ ਨਵਾਂ ਪਿੰਡ, ਕਿਸਾਨ ਆਗੂ ਗੁਰਮੇਜ਼ ਸਿੰਘ ਮੱਖਣਵਿੰਡੀ, ਡਾ. ਦਲੇਰ ਸਿੰਘ, ਬਚਿੱਤਰ ਸਿੰਘ ਦੋਧੀ, ਇੰਜੀ. ਬਲਜੀਤ ਸਿੰਘ ਜੰਮੂ ਐਮਬੀਐਸ ਰਿਜੋਰਟ ਵਾਲੇ, ਸਾਬਕਾ ਐਸਡੀਓ ਬਲਵੰਤ ਸਿੰਘ ਤੀਰਥਪੁਰਾ, ਤਰਸੇਮ ਸਿੰਘ ਨੰਗਲ ਦਿਆਲ ਸਿੰਘ, ਪੰਜਾਬ ਸਿੰਘ ਜੌਹਲ ਰਾਜਬੀਰ ਸਿੰਘ ਨਾਮਧਾਰੀ ਆਦਿ ਨੇ ਵੀ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।