ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਪੰਜਾਬ ਸਟੇਟ ਅੰਡਰ ਚੈਂਪੀਅਨ ਟੂਰਨਾਮੈਂਟ ਖੇਡਣ ਵਾਲੇ ਅੰਡਰ 11 ਤੋਂ ਅੰਡਰ 17 ਤਕ ਦੇ ਜੇਤੂ ਖਿਡਾਰੀਆਂ ਨੂੰ ਅੰਮਿ੍ਤਸਰ ਡਿਸਟਿ੍ਕ ਬੈਡਮਿੰਟਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਮਯੰਕ ਬਹਿਲ ਅਤੇ ਸੈਕਟਰੀ ਨਵਜੋਤ ਸਿੰਘ ਭੁੱਲਰ ਵਲੋਂ ਸਨਮਾਨਿਤ ਕਰਨ ਲਈ ਇਕ ਸਮਾਗਮ ਅੰਮਿ੍ਤਸਰ ਦੇ ਟੇਲਰ ਰੋਡ ਸਥਿਤ ਬੈਡਮਿੰਟਨ ਹਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਉਤਰੀ ਤੋਂ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਅਤੇ ਸੋਸ਼ਲ ਵਰਕਰ ਅੰਕੁਰ ਗੁਪਤਾ ਉਚੇਚੇ ਤੌਰ 'ਤੇ ਪਹੁੰਚੇ, ਜਿਥੇ ਕੁੰਵਰ ਵਿਜੇ ਪ੍ਰਤਾਪ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਗਏ। ਉਨ੍ਹਾਂ ਵੱਲੋਂ ਖਿਡਾਰੀਆਂ ਨੈਸ਼ਨਲ ਖੇਡਾਂ ਪ੍ਰਤੀ ਪੇ੍ਰਿਤ ਕਰਨ ਲਈ ਖੁਦ ਉਨਾਂ੍ਹ ਨਾਲ ਬੈਡਮਿੰਟਨ ਦਾ ਮੈਚ ਵੀ ਖੇਡਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਭੁੱਲਰ ਸੈਕਟਰੀ ਅੰਮਿ੍ਤਸਰ ਡਿਸਟਿ੍ਕ ਬੈਡਮਿੰਟਨ ਐਸੋਸੀਏਸ਼ਨ ਅਤੇ ਮੀਤ ਪ੍ਰਧਾਨ ਮਯੰਕ ਬਹਿਲ ਨੇ ਦੱਸਿਆ ਕਿ ਪੰਜਾਬ ਸਟੇਟ ਬੈਡਮਿੰਟਨ ਟੂਰਨਾਮੈਂਟ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਅੰਮਿ੍ਤਸਰ ਡਿਸਟਿ੍ਕ ਬੈਡਮਿੰਟਨ ਐਸੋਸੀਏਸ਼ਨ ਵਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਨੌਜਵਾਨ ਪੀੜੀ ਨੂੰ ਸਿਹਤਯਾਬ ਰੱਖਣ ਸੰਬਧੀ ਅਸੀ ਉਨ੍ਹਾਂ ਨੂੰ ਖੇਡਾਂ ਪ੍ਰਤੀ ਪੇ੍ਰਿਤ ਕਰਨ ਸਬੰਧੀ ਉਪਰਾਲੇ ਕਰਦੇ ਰਹਿੰਦੇ ਹਾਂ ਜਿਸ ਦੇ ਚੱਲਦੇ ਅੰਮਿ੍ਤਸਰ ਡਿਸਟਿ੍ਕ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਵੀ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।