ਪੱਤਰ ਪੇ੍ਰਰਕ, ਅੰਮਿ੍ਤਸਰ : 'ਜੈ ਭੀਮ ਜੈ ਸੰਵਿਧਾਨ ਜੀ' ਕਮੇਟੀ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ 66ਵੇਂ ਪ੍ਰਰੀਨਿਰਵਾਣ ਦਿਵਸ ਮੌਕੇ 'ਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਭੀਮ ਐਕਸ਼ਨ ਦੇ ਫਾਊਂਡਰ ਨਿਤਿਸ਼ ਭੀਮ ਨੇ ਕਿਹਾ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਨੇ ਕਰੋੜਾਂ ਲੋਕਾਂ ਦੇ ਮਨੁੱਖੀ ਅਧਿਕਾਰ ਸੁਨਿਸ਼ਚਿਤ ਕੀਤੇ। ਬਾਬਾ ਸਾਹਿਬ ਅੰਬੇਡਕਰ ਜੀ ਇਕ ਮਹਾਨ ਵਿਚਾਰਧਾਰਾ ਹਨ। ਇਸ ਮੌਕੇ ਹਲਕਾ ਵਿਧਾਇਕ ਕੇਂਦਰੀ ਡਾ. ਅਜੈ ਗੁਪਤਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਡਾ. ਅਜੈ ਗੁਪਤਾ ਨੇ ਸੰਕਲਪ ਲਿਆ ਕਿ ਜੋ ਭੀਮ ਐਕਸ਼ਨ ਕਮੇਟੀ ਦੀ ਮੰਗ ਹੈ ਕਿ ਭਾਰਤੀ ਸਵਿੰਧਾਨ ਨੂੰ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਪੜ੍ਹਾਉਣ ਦੀ ਵਿਧਾਨ ਸਭਾ ਦੇ 'ਚ ਮੁੱਦਾ ਰੱਖਾਂਗਾ। ਭੀਮ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਸੁਨੀਲ ਸ਼ਰਮਾ ਤੇ ਵਾਲਮੀਕਿ ਟਾਈਗਰ ਫੋਰਸ ਐਕਸ਼ਨ ਕਮੇਟੀ ਦੇ ਰੋਹਿਤ ਭੱਟੀ, ਡਾ. ਸ਼ਰਨਜੀਤ ਸਿੰਘ ਤੇ ਟੀਮ ਨੇ ਸੰਕਲਪ ਲਿਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਸੰਵਿਧਾਨ ਘਰ-ਘਰ ਤੱਕ ਪਹੁੰਚਾਵਾਂਗੇ। ਇਸ ਦੌਰਾਨ ਆਈਆਂ ਸ਼ਖ਼ਸੀਅਤਾਂ ਅਤੇ ਵਿਧਾਇਕ ਡਾ. ਅਜੇ ਗੁਪਤਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।